30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਟਰਾਲੇ ਨਾਲ ਟਕਰਾਈ ਪੁਲਿਸ ਦੀ ਗੱਡੀ, ਏ.ਐਸ.ਆਈ. ਦੀ ਮੌਤ

ਬਠਿੰਡਾ, 17 ਜੂਨ (ਨਾਇਬ ਸਿੰਘ ਸਿੱਧੂ)- ਬਠਿੰਡਾ ਬਰਨਾਲਾ ਰੋਡ ’ਤੇ ਰਾਮਪੁਰਾ ਦੇ ਨਜ਼ਦੀਕ ਇਕ ਟਰਾਲੇ ਨਾਲ ਪੁਲਿਸ ਦੀ ਗੱਡੀ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰ ....

ਅਜੀਤ ਡੈਸਕ 17-06-2025

ਬਠਿੰਡਾ, 17 ਜੂਨ (ਨਾਇਬ ਸਿੰਘ ਸਿੱਧੂ)- ਬਠਿੰਡਾ ਬਰਨਾਲਾ ਰੋਡ ’ਤੇ ਰਾਮਪੁਰਾ ਦੇ ਨਜ਼ਦੀਕ ਇਕ ਟਰਾਲੇ ਨਾਲ ਪੁਲਿਸ ਦੀ ਗੱਡੀ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿਸ ਕਾਰਨ ਇਕ ਏ.ਐਸ.ਆਈ. ਦੀ ਮੌਤ ਹੋ ਗਈ, ਜਦਕਿ ਚਾਰ ਮੁਲਾਜ਼ਮ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਅੱਜ ਸਵੇਰੇ 4 ਵਜੇ ਦੇ ਕਰੀਬ ਮੁਕਤਸਰ ਪੁਲਿਸ ਦੀ ਗੱਡੀ ਪਟਿਆਲਾ ਤੋਂ ਵਾਪਸ ਆ ਰਹੀ ਸੀ ਕਿ ਅਚਾਨਕ ਰਾਮਪੁਰਾ ਸਦਰ ਦੇ ਕੋਲ ਸੜਕ ’ਤੇ ਜਾ ਰਹੇ ਟਰਾਲੇ ਦੇ ਪਿੱਛੇ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਪੁਲਿਸ ਦੀ ਗੱਡੀ ਦਾ ਅਗਲਾ ਹਿੱਸਾ ਬਿਲਕੁਲ ਨੁਕਸਾਨਿਆ ਗਿਆ, ਜਿਸ ਵਿਚ ਸਵਾਰ ਏ.ਐਸ.ਆਈ. ਜਲੰਧਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਗੱਡੀ ਵਿਚ ਸਵਾਰ ਮੁਲਾਜ਼ਮਾਂ ਸਮੇਤ ਇੰਸਪੈਕਟਰ ਰਾਜਦੀਪ ਸਿੰਘ ਨੂੰ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਟਰੱਕ ਮਾਲਕ ਦੇ ਜਾਣਕਾਰ ਨੇ ਦੱਸਿਆ ਕਿ ਉਨ੍ਹਾਂ ਦਾ ਟਰਾਲਾ ਬਰਨਾਲਾ ਸਾਈਡ ਤੋਂ ਬਠਿੰਡਾ ਵੱਲ ਜਾ ਰਿਹਾ ਸੀ ਅਤੇ ਪੁਲਿਸ ਦੀ ਗੱਡੀ ਪਿਛਿਓਂ ਆ ਕੇ ਟਰਾਲੇ ਨਾਲ ਟਕਰਾ ਗਈ। ਫਿਲਹਾਲ ਮ੍ਰਿਤਕ ਏ.ਐਸ.ਆਈ. ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਰਾਮਪੁਰਾ ਵਿਖੇ ਰਖਵਾਇਆ ਗਿਆ ਹੈ ਅਤੇ ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਪਿਛਲੀ ਖ਼ਬਰ ਟਰੰਪ ਨੇ ਜੀ- 7 ਸੰਮੇਲਨ ਨੂੰ ਵਿਚਕਾਰ ਛੱਡਿਆ, ਇਜ਼ਰਾਈਲ-ਈਰਾਨ ਟਕਰਾਅ ਕਾਰਨ ਲਿਆ ਫੈਸਲਾ ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ’ਤੇ ਕੋਈ ਜਥਾ ਨਹੀਂ ਜਾਵੇਗਾ ਪਾਕਿ- ਸ਼੍ਰੋਮਣੀ ਕਮੇਟੀ