27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਰਤ ਤੇ ਕਰੋਸ਼ੀਆ ਦੁਵੱਲੇ ਸਸੰਬੰਧਾਂ ਨੂੰ ਤੇਜ਼ ਕਰਨਗੇ, ਰੱਖਿਆ ਸਹਿਯੋਗ ਯੋਜਨਾ ਤਿਆਰ ਕਰਨਗੇ: ਪ੍ਰਧਾਨ ਮੰਤਰੀ ਮੋਦੀ

ਜ਼ਾਗਰੇਬ [ਕ੍ਰੋਸ਼ੀਆ], 18 ਜੂਨ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਕਰੋਸ਼ੀਆ ਫਾਰਮਾ, ਖੇਤੀਬਾੜੀ, ਸੂਚਨਾ ਤਕਨਾਲੋਜੀ ਸਮੇਤ ਕਈ ਖੇਤਰਾਂ ਵਿਚ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ ਅਤੇ ਰੱਖਿਆ ...

ਅਜੀਤ ਡੈਸਕ 18-06-2025

ਜ਼ਾਗਰੇਬ [ਕ੍ਰੋਸ਼ੀਆ], 18 ਜੂਨ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਕਰੋਸ਼ੀਆ ਫਾਰਮਾ, ਖੇਤੀਬਾੜੀ, ਸੂਚਨਾ ਤਕਨਾਲੋਜੀ ਸਮੇਤ ਕਈ ਖੇਤਰਾਂ ਵਿਚ ਸਹਿਯੋਗ ਨੂੰ ਉਤਸ਼ਾਹਿਤ ਕਰਨਗੇ ਅਤੇ ਰੱਖਿਆ ਖੇਤਰ ਵਿਚ ਲੰਬੇ ਸਮੇਂ ਦੇ ਸਹਿਯੋਗ ਲਈ ਇਕ ਰੱਖਿਆ ਸਹਿਯੋਗ ਯੋਜਨਾ ਬਣਾਈ ਜਾਵੇਗੀ। ਆਪਣੀ ਵਫ਼ਦ-ਪੱਧਰੀ ਗੱਲਬਾਤ ਤੋਂ ਬਾਅਦ ਕਰੋਸ਼ੀਆ ਦੇ ਪ੍ਰਧਾਨ ਮੰਤਰੀ ਆਂਦਰੇਜ ਪਲੇਨਕੋਵਿਕ ਨਾਲ ਇਕ ਸਾਂਝੇ ਪ੍ਰੈਸ ਬਿਆਨ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਆਪਣੇ ਅਕਾਦਮਿਕ ਸੰਸਥਾਵਾਂ ਵਿਚਕਾਰ ਸਾਂਝੇ ਖੋਜ ਅਤੇ ਸਹਿਯੋਗ 'ਤੇ ਜ਼ੋਰ ਦਿੱਤਾ ਹੈ ਅਤੇ ਭਾਰਤ ਆਪਣਾ ਪੁਲਾੜ ਅਨੁਭਵ ਕਰੋਸ਼ੀਆ ਨਾਲ ਸਾਂਝਾ ਕਰੇਗਾ। ਪ੍ਰਧਾਨ ਮੰਤਰੀ ਮੋਦੀ ਆਪਣੀ 3 ਦੇਸ਼ਾਂ ਦੀ ਯਾਤਰਾ ਦੇ ਆਖਰੀ ਪੜਾਅ ਵਿਚ ਕਰੋਸ਼ੀਆ ਪਹੁੰਚੇ ਸਨ।

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਰਾਜਸਥਾਨ ਵਿਚ ਇਕ ਹਫ਼ਤਾ ਪਹਿਲਾਂ ਹੀ ਪਹੁੰਚਿਆ ਮੌਨਸੂਨ