ਜੈਪੁਰ, 18 ਜੂਨ - ਇਸ ਵਾਰ ਦੱਖਣ-ਪੱਛਮੀ ਮਾਨਸੂਨ ਨੇ ਰਾਜਸਥਾਨ ਵਿਚ ਆਮ ਸਮੇਂ ਤੋਂ ਇਕ ਹਫ਼ਤਾ ਪਹਿਲਾਂ ਦਸਤਕ ਦਿੱਤੀ ਅਤੇ ਰਾਜ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 2 ਦਿਨਾਂ ਵਿਚ ਮੌਨਸੂਨ ਦੇ ਰਾਜ ਦੇ ਹੋਰ ਹਿੱਸਿਆਂ ਵਿਚ ਅੱਗੇ ਵਧਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ ਦੇ ਜੈਪੁਰ ਕੇਂਦਰ ਦੇ ਅਨੁਸਾਰ, ਦੱਖਣ-ਪੱਛਮੀ ਮਾਨਸੂਨ ਅੱਜ 18 ਜੂਨ ਨੂੰ ਰਾਜ ਦੇ ਕੁਝ ਹਿੱਸਿਆਂ ਵਿਚ ਪਹੁੰਚ ਗਿਆ ਹੈ, ਆਮ ਤੋਂ 7 ਦਿਨ ਪਹਿਲਾਂ ਅਤੇ ਵਰਤਮਾਨ ਵਿਚ ਮੌਨਸੂਨ ਦੀ ਉੱਤਰੀ ਸੀਮਾ ਰਾਜ ਦੇ ਬਾੜਮੇਰ, ਜੋਧਪੁਰ, ਜੈਪੁਰ ਵਿਚੋਂ ਲੰਘ ਰਹੀ ਹੈ। ਇਸ ਅਨੁਸਾਰ, ਅਗਲੇ 2 ਤੋਂ 3 ਦਿਨਾਂ ਵਿਚ ਮੌਨਸੂਨ ਦੇ ਰਾਜ ਦੇ ਕੁਝ ਹੋਰ ਹਿੱਸਿਆਂ ਵਿਚ ਅੱਗੇ ਵਧਣ ਦੀ ਸੰਭਾਵਨਾ ਹੈ।
ਤਾਜ਼ਾ ਖ਼ਬਰਾਂ
Free
ਰਾਜਸਥਾਨ ਵਿਚ ਇਕ ਹਫ਼ਤਾ ਪਹਿਲਾਂ ਹੀ ਪਹੁੰਚਿਆ ਮੌਨਸੂਨ
ਜੈਪੁਰ, 18 ਜੂਨ - ਇਸ ਵਾਰ ਦੱਖਣ-ਪੱਛਮੀ ਮਾਨਸੂਨ ਨੇ ਰਾਜਸਥਾਨ ਵਿਚ ਆਮ ਸਮੇਂ ਤੋਂ ਇਕ ਹਫ਼ਤਾ ਪਹਿਲਾਂ ਦਸਤਕ ਦਿੱਤੀ ਅਤੇ ਰਾਜ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ...
ਅਜੀਤ ਡੈਸਕ
18-06-2025