ਖਮਾਣੋਂ, 20 ਜੂਨ (ਮਨਮੋਹਨ ਸਿੰਘ ਕਲੇਰ)-ਖਮਾਣੋਂ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ ਵਿਚ ਅਚਾਨਕ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੇ ਤਾਇਆ ਮਨਜੀਤ ਸਿੰਘ ਨੇ ਕਿਹਾ ਕਿ ਉਸਦਾ ਭਤੀਜਾ ਇਕਬਾਲ ਸਿੰਘ (ਉਮਰ ਕਰੀਬ 30 ਸਾਲ) ਪੁੱਤਰ ਅਵਤਾਰ ਸਿੰਘ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ ਜਦੋਂਕਿ ਉਸਦੀ ਪਤਨੀ ਉਸ ਤੋਂ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਗਈ ਸੀ। ਦੋਵੇਂ ਪੜ੍ਹਾਈ ਮੁਕੰਮਲ ਕਰ ਰਹੇ ਸਨ।ਅੱਜ ਜਦੋਂ ਇਕਬਾਲ ਸਿੰਘ ਕੰਮ ਤੋਂ ਪਰਤਣ ਉਪਰੰਤ ਨਹਾਉਣ ਲਈ ਗਿਆ। ਬਾਹਰ ਨਹੀਂ ਆਇਆ ਤਾਂ ਉਹ ਬਾਥਰੂਮ ਵਿਚ ਮ੍ਰਿਤਕ ਪਾਇਆ ਗਿਆ ਅਤੇ ਪਾਣੀ ਦੀਆਂ ਟੂਟੀਆਂ ਦਾ ਪਾਣੀ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮੌਤ ਦਾ ਕਾਰਨ ਹਾਰਟ ਫੇਲ ਹੋਣਾ ਹੋ ਸਕਦਾ ਹੈ।
ਤਾਜ਼ਾ ਖ਼ਬਰਾਂ
Free
ਖਮਾਣੋਂ ਦੇ ਨੌਜਵਾਨ ਦੀ ਕੈਨੇਡਾ 'ਚ ਅਚਾਨਕ ਮੌਤ
ਖਮਾਣੋਂ, 20 ਜੂਨ (ਮਨਮੋਹਨ ਸਿੰਘ ਕਲੇਰ)-ਖਮਾਣੋਂ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਸ਼ਹਿਰ ਸਰੀ ਵਿਚ ਅਚਾਨਕ...
ਅਜੀਤ ਡੈਸਕ
20-06-2025