24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਆਪ੍ਰੇਸ਼ਨ ਸਿੰਧੂ : ਈਰਾਨ ਤੋਂ 256 ਹੋਰ ਭਾਰਤੀ ਵਿਦਿਆਰਥੀਆਂ ਨੂੰ ਲਿਆਂਦਾ ਭਾਰਤ

ਨਵੀਂ ਦਿੱਲੀ, 21 ਜੂਨ-ਮਹਾਨ ਏਅਰ ਦੀ ਇਕ ਨਿਕਾਸੀ ਉਡਾਣ 256 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਸ਼ਨੀਵਾਰ...

ਅਜੀਤ ਡੈਸਕ 21-06-2025

ਨਵੀਂ ਦਿੱਲੀ, 21 ਜੂਨ-ਮਹਾਨ ਏਅਰ ਦੀ ਇਕ ਨਿਕਾਸੀ ਉਡਾਣ 256 ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਸ਼ਨੀਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਸੁਰੱਖਿਅਤ ਉਤਰੀ ਜਿਨ੍ਹਾਂ ਵਿਚੋਂ ਜ਼ਿਆਦਾਤਰ ਕਸ਼ਮੀਰ ਘਾਟੀ ਤੋਂ ਸਨ। ਵਿਦਿਆਰਥੀ, ਜਿਨ੍ਹਾਂ ਵਿਚੋਂ ਬਹੁਤ ਸਾਰੇ ਮੱਧ ਪੂਰਬ ਵਿਚ ਵਧਦੇ ਤਣਾਅ ਵਿਚਕਾਰ ਈਰਾਨ ਵਿਚ ਫਸੇ ਹੋਏ ਸਨ। ਈਰਾਨ ਤੋਂ ਭਾਰਤ ਪੁੱਜੀ ਦਾਨੀਆ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ। ਅਸੀਂ ਡਰ ਗਏ ਸੀ। ਤਹਿਰਾਨ ਵਿਚ ਸਥਿਤੀ ਬਹੁਤ ਭਿਆਨਕ ਸੀ। ਮੈਂ ਭਾਰਤੀ ਦੂਤਾਵਾਸ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਬਦੌਲਤ ਅਸੀਂ ਇਥੇ ਸੁਰੱਖਿਅਤ ਪਹੁੰਚ ਸਕੇ।

ਪਿਛਲੀ ਖ਼ਬਰ ਮਾਲੇਰਕੋਟਲਾ ਦੇ ਨੌਜਵਾਨ ਨੇ ਸਰੀ 'ਚ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਦੂਜੇ ਦਿਨ ਦੇ ਪਹਿਲੇ ਸੈਸ਼ਨ ਦਾ ਖੇਡ ਖ਼ਤਮ ਹੋਣ ਤੱਕ ਪਹਿਲੀ ਪਾਰੀ 'ਚ ਭਾਰਤ 454/7