23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਬਰੋਟੇ 'ਤੇ ਗਾਂ ਦਾ ਸਿਰ ਟੰਗਿਆ ਮਿਲਿਆ, ਸ਼ਹੀਦਾਂ ਦੇ ਅਸਥਾਨ 'ਤੇ ਮਾਸ ਰੱਖਿਆ

ਸਮਰਾਲਾ (ਲੁਧਿਆਣਾ) 22 ਜੂਨ (ਗੋਪਾਲ ਸੋਫਤ) - ਸਮਰਾਲਾ ਦੇ ਨਜ਼ਦੀਕੀ ਪਿੰਡ ਬਘੋਰ ਦੇ ਇਕ ਬਰੋਟੇ ਦੇ ਦਰਖ਼ਤ 'ਤੇ ਗਊ ਦਾ ਸਿਰ ਵੱਢ ਕੇ ਟੰਗਿਆ ਹੋਇਆ ਮਿਲਿਆ ਹੈ। ਕੱਲ੍ਹ ਜਦੋਂ ਪਿੰਡ ਦੀ ਪੰਚਾਇਤ ਪਿੰਡ ਤੋਂ ਇਕ- ਡੇਢ ਕਿਲੋਮੀਟਰ ਬਾਹਰ ਸੁਨਸਾਨ ਪਏ ਛੱਪੜ ਦੇ ਕਿਨਾਰੇ ਸਦੀਆਂ...

ਅਜੀਤ ਡੈਸਕ 22-06-2025

 ਸਮਰਾਲਾ (ਲੁਧਿਆਣਾ) 22 ਜੂਨ (ਗੋਪਾਲ ਸੋਫਤ) - ਸਮਰਾਲਾ ਦੇ ਨਜ਼ਦੀਕੀ ਪਿੰਡ ਬਘੋਰ ਦੇ ਇਕ ਬਰੋਟੇ ਦੇ ਦਰਖ਼ਤ 'ਤੇ ਗਊ ਦਾ ਸਿਰ ਵੱਢ ਕੇ ਟੰਗਿਆ ਹੋਇਆ ਮਿਲਿਆ ਹੈ। ਕੱਲ੍ਹ ਜਦੋਂ ਪਿੰਡ ਦੀ ਪੰਚਾਇਤ ਪਿੰਡ ਤੋਂ ਇਕ- ਡੇਢ ਕਿਲੋਮੀਟਰ ਬਾਹਰ ਸੁਨਸਾਨ ਪਏ ਛੱਪੜ ਦੇ ਕਿਨਾਰੇ ਸਦੀਆਂ ਪੁਰਾਣੇ ਖੜੇ ਇਸ ਬਰੋਟੇ ਲਾਗੇ ਪੰਚਾਇਤ ਦੀ ਥਾਂ ਦੀ ਨਿਸ਼ਾਨਦੇਹੀ ਕਰਵਾਉਣ ਲਈ ਗਈ ਤਾਂ ਪਸ਼ੂ ਦੇ ਮਾਸ ਦੀ ਬਦਬੂ ਆਉਣ ਕਾਰਨ ਉਨ੍ਹਾਂ ਨੇ ਬਰੋਟੇ ਕੋਲ ਜਾ ਕੇ ਵੇਖਿਆ ਤਾਂ ਉੱਥੇ ਇਕ ਗਊ ਨੂੰ ਮਾਰ ਕੇ ਉਸ ਦਾ ਸਿਰ ਟੰਗਿਆ ਹੋਇਆ ਸੀ ਅਤੇ ਉਸ ਦੇ ਨਾਲ ਹੀ ਤੰਬਾਕੂ ਤੇ ਬੀੜੀਆਂ ਆਦਿ ਵੀ ਰੱਖੀਆਂ ਹੋਈਆਂ ਸਨ। ਇਨ੍ਹਾਂ ਅਣਪਛਾਤੇ ਵਿਅਕਤੀਆਂ ਵਲੋਂ ਗਊ ਦਾ ਮਾਸ ਲਿਫਾਫੇ ਵਿਚ ਪਾ ਕੇ ਪਿੰਡ ਦੇ ਸਿੰਘਾ-ਸ਼ਹੀਦਾਂ ਦੇ ਅਸਥਾਨ 'ਤੇ ਵੀ ਰੱਖਿਆ ਮਿਲਿਆ ਹੈ, ਜਿੱਥੇ ਪਿੰਡ ਦੇ ਸਾਰੇ ਧਰਮਾਂ ਦੇ ਲੋਕ ਅਕਸਰ ਰੋਜ਼ਾਨਾ ਮੱਥਾ ਟੇਕਣ ਆਉਂਦੇ ਹਨ। ਪਿੰਡ ਦੀ ਪੰਚਾਇਤ ਨੇ ਇਸ ਸੰਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ, ਪਰ ਪੁਲਿਸ ਅੱਜੇ ਤੱਕ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ। ਪਿੰਡ ਦੇ ਪਤਵੰਤਿਆਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰੇ।

ਪਿਛਲੀ ਖ਼ਬਰ ਪੁਲਿਸ ਨੇ ਪੀਲਾ ਪੰਜਾ ਚਲਾ ਕੇ ਗੈਰ ਕਾਨੂੰਨੀ ਢੰਗ ਨਾਲ ਬਣਾਏ ਦੋ ਘਰ ਢਾਹੇ ਅਗਲੀ ਖ਼ਬਰ ਈਰਾਨ ਦੀ ਪ੍ਰਮਾਣੂ ਊਰਜਾ ਸੰਸਥਾ ਵਲੋਂ ਪ੍ਰਮਾਣੂ ਥਾਵਾਂ 'ਤੇ ਹਮਲਿਆਂ ਦੀ ਪੁਸ਼ਟੀ