25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਓਮਾਨ ਵਿਚ 2 ਮਹੀਨੇ ਤੱਕ ਸੜਕਾਂ 'ਤੇ ਭਟਕਦੀ ਰਹੀ ਲੜਕੀ ਸੰਤ ਸੀਚੇਵਾਲ ਦੀ ਕੋਸ਼ਿਸ਼ ਸਦਕਾ ਪੁੱਜੀ ਭਾਰਤ

ਸੁਲਤਾਨਪੁਰ ਲੋਧੀ, 22 ਜੂਨ (ਨਰੇਸ਼ ਹੈਪੀ)-ਜਲੰਧਰ ਜ਼ਿਲ੍ਹੇ ਦੀ ਇਕ ਨੌਜਵਾਨ ਲੜਕੀ, ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਨੌਕਰੀ ਦੀ ਖ਼ਾਤਰ ਓਮਾਨ ਗਈ ਸੀ, ਉੱਥੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਗਈ ...

ਅਜੀਤ ਡੈਸਕ 22-06-2025

ਸੁਲਤਾਨਪੁਰ ਲੋਧੀ, 22 ਜੂਨ (ਨਰੇਸ਼ ਹੈਪੀ)-ਜਲੰਧਰ ਜ਼ਿਲ੍ਹੇ ਦੀ ਇਕ ਨੌਜਵਾਨ ਲੜਕੀ, ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜਬੂਰੀਆਂ ਕਾਰਨ ਨੌਕਰੀ ਦੀ ਖ਼ਾਤਰ ਓਮਾਨ ਗਈ ਸੀ, ਉੱਥੇ ਮਨੁੱਖੀ ਤਸਕਰੀ ਦਾ ਸ਼ਿਕਾਰ ਹੋ ਗਈ | ਉਸ ਦੀ ਆਪਣੀ ਭਾਬੀ ਨੇ ਇਕ ਏਜੰਟ ਨਾਲ ਮਿਲ ਕੇ ਉਸ ਨੂੰ 4 ਲੱਖ ਰੁਪਏ ਵਿਚ ਵੇਚ ਦਿੱਤਾ | ਪੀੜਤ ਲੜਕੀ ਨੂੰ ਉੱਥੇ ਗੰਭੀਰ ਤਸ਼ੱਦਦ, ਅਣਮਨੁੱਖੀ ਸਲੂਕ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਵਾਪਸ ਪਰਤੀ ਪੀੜਤਾ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਉਸ ਨੇ ਆਪਣੇ ਘਰ ਦੀਆਂ ਮਜਬੂਰੀਆਂ ਨੂੰ ਦੇਖਦਿਆਂ ਇਹ ਸਭ ਵੀ ਸਹਿਣ ਕਰ ਲਿਆ ਸੀ ਪਰ ਹੱਦ ਉਸ ਵੇਲੇ ਹੋਈ ਜਦੋਂ ਉਸ ਦੀ ਬਿਨਾਂ ਵਜ੍ਹਾ ਕੁੱਟਮਾਰ ਹੋਣ ਲੱਗ ਪਈ | ਪੀੜਤਾ ਨੇ ਦੱਸਿਆ ਕਿ ਓਮਾਨ 'ਚ ਉਸ ਨੂੰ ਲੰਬੇ ਸਮੇਂ ਤੱਕ ਦਿਨ-ਰਾਤ ਕੰਮ ਕਰਨ ਲਈ ਮਜਬੂਰ ਕੀਤਾ ਗਿਆ, ਨਾ ਹੀ ਤਨਖ਼ਾਹ ਦਿੱਤੀ ਗਈ ਅਤੇ ਨਾ ਹੀ ਪੂਰਾ ਖਾਣਾ | ਉਸ ਨੇ ਦੱਸਿਆ ਕਿ ਉਸਦੇ ਪਤੀ ਵਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਾਰੀ ਜਾਣਕਾਰੀ ਦਿੱਤੀ | ਸੰਤ ਸੀਚੇਵਾਲ ਵਲੋਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਤੁਰੰਤ ਕਾਰਵਾਈ ਕੀਤੀ, ਜਿਸ ਸਦਕਾ 10 ਦਿਨਾਂ ਅੰਦਰ ਹੀ ਪੀੜਤਾ ਦੀ ਸੁਰੱਖਿਅਤ ਵਾਪਸੀ ਸੰਭਵ ਹੋਈ | ਪੀੜਿਤਾ ਅਤੇ ਉਸ ਦੇ ਪਰਿਵਾਰ ਨੇ ਸੰਤ ਸੀਚੇਵਾਲ ਅਤੇ ਭਾਰਤੀ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ |

ਪਿਛਲੀ ਖ਼ਬਰ ⭐ਮਾਣਕ-ਮੋਤੀ ⭐ ਅਗਲੀ ਖ਼ਬਰ ਸੀਰੀਆ : ਦਮਿਸ਼ਕ ਚਰਚ ਵਿਚ ਵੱਡਾ ਆਤਮਘਾਤੀ ਹਮਲਾ,15 ਲੋਕਾਂ ਦੀ ਮੌਤ, ਕਈ ਜ਼ਖ਼ਮੀ