25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਮੁੱਲਾਂਪੁਰ ਨੇੜੇ ਟੈਕਸੀ ਡਰਾਈਵਰ ਹੋਇਆ ਲਾਪਤਾ

ਮੁੱਲਾਂਪੁਰ ਦਾਖਾ (ਲੁਧਿਆਣਾ), 23 ਜੂਨ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ ਦਾਖਾ ਨੇੜੇ 2 ਨੌਜਵਾਨਾਂ ਵਲੋਂ...

ਅਜੀਤ ਡੈਸਕ 23-06-2025

ਮੁੱਲਾਂਪੁਰ ਦਾਖਾ (ਲੁਧਿਆਣਾ), 23 ਜੂਨ (ਨਿਰਮਲ ਸਿੰਘ ਧਾਲੀਵਾਲ)-ਮੁੱਲਾਂਪੁਰ ਦਾਖਾ ਨੇੜੇ 2 ਨੌਜਵਾਨਾਂ ਵਲੋਂ ਕਿਰਾਏ ’ਤੇ ਲਈ ਗੱਡੀ ਦੇ ਚਾਲਕ ਨੂੰ ਲੁੱਟਣ ਅਤੇ ਡਰਾਈਵਰ ਦੇ ਲਾਪਤਾ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਲੁਧਿਆਣਾ ਗਰੈਂਡ ਵਾਕ ਨੇੜਿਓਂ ਵਿਅਕਤੀ ਨੇ ਟੈਕਸੀ ਕਿਰਾਏ ’ਤੇ ਲੈ ਕੇ ਮੁੱਲਾਂਪੁਰ ਆਉਣ ਦੀ ਗੱਲ ਕੀਤੀ। ਮੁੱਲਾਂਪੁਰ ਤੋਂ ਅੱਗੇ ਇਹ ਕਾਰ ਹਿੱਸੋਵਾਲ-ਮੋਹੀ ਸੜਕ ’ਤੇ ਖਾਲੀ ਪਲਾਟ ’ਚ ਖੜ੍ਹੀ ਮਿਲੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਐਸ.ਪੀ (ਡੀ) ਮੈਡਮ ਹਰਕੰਵਲ ਕੌਰ, ਡੀ.ਐੱਸ.ਪੀ. ਵਰਿੰਦਰ ਸਿੰਘ ਖੋਸਾ, ਐੱਸ.ਐੱਚ.ਓ. ਜਸਵਿੰਦਰ ਸਿੰਘ ਘਟਨਾ ਸਥਾਨ ’ਤੇ ਪੁੱਜੇ। ਕਤਲ ਵਰਗੇ ਸ਼ੱਕੀ ਮਾਮਲੇ ਨੂੰ ਗੰਭੀਰਤਾ ਨਾਲ ਹੱਲ ਕਰਨ ਵਿਚ ਲੱਗੀ ਪੁਲਿਸ ਵਲੋਂ ਫੌਰੈਂਸਿਕ ਟੀਮ ਅਤੇ ਖੋਜੀ ਕੁੱਤੇ ਮੰਗਵਾਏ ਗਏ ਹਨ। 

ਪਿਛਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ 'ਆਪ' ਦੀਆਂ ਨੀਤੀਆਂ ਦੀ ਜਿੱਤ - ਮੰਤਰੀ ਹਰਪਾਲ ਚੀਮਾ ਅਗਲੀ ਖ਼ਬਰ ਲੁਧਿਆਣਾ ਪੱਛਮੀ ਜ਼ਿਮਨੀ ਚੋਣ: ‘ਆਪ’ ਦੀ ਹੋਈ ਜਿੱਤ, ਸੰਜੀਵ ਅਰੋੜਾ ਨੂੰ ਮਿਲੀਆਂ 35179 ਵੋਟਾਂ