25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2025

ਗਰਭਵਤੀ ਔਰਤ ਦੀ ਲਾਸ਼ ਸੜਕ 'ਤੇ ਰੱਖ ਕੇ ਪਰਿਵਾਰ ਨੇ ਲਾਇਆ ਧਰਨਾ

ਫਾਜ਼ਿਲਕਾ, 23 ਜੂਨ (ਬਲਜੀਤ ਸਿੰਘ)-ਫਾਜ਼ਿਲਕਾ ਦੇ ਪਿੰਡ ਮੁਹੰਮਦ ਪੀਰੇ ਦੀ ਰਹਿਣ ਵਾਲੀ ਇਕ ਗਰਭਵਤੀ ਔਰਤ, ਜਿਸ ਦੇ ਪੇਟ...

ਅਜੀਤ ਡੈਸਕ 23-06-2025

ਫਾਜ਼ਿਲਕਾ, 23 ਜੂਨ (ਬਲਜੀਤ ਸਿੰਘ)-ਫਾਜ਼ਿਲਕਾ ਦੇ ਪਿੰਡ ਮੁਹੰਮਦ ਪੀਰੇ ਦੀ ਰਹਿਣ ਵਾਲੀ ਇਕ ਗਰਭਵਤੀ ਔਰਤ, ਜਿਸ ਦੇ ਪੇਟ ਵਿਚ ਕਰੀਬ ਸਾਡੇ ਅੱਠ ਮਹੀਨਿਆਂ ਦਾ ਬੱਚਾ ਸੀ, ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਵਲੋਂ ਫਾਜ਼ਿਲਕਾ ਪੁਲਿਸ ਉਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਉਂਦੇ ਹੋਏ ਨੈਸ਼ਨਲ ਹਾਈਵੇ ਉਤੇ ਸਥਿਤ ਫਾਜ਼ਿਲਕਾ-ਫਿਰੋਜ਼ਪੁਰ ਫਲਾਈਓਵਰ ਉੱਪਰ ਲਾਸ਼ ਨੂੰ ਰੱਖ ਕੇ ਰਸਤਾ ਬੰਦ ਕਰਕੇ ਰੋਸ ਧਰਨਾ ਦਿੱਤਾ ਗਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੁੱਧਵਾਰ ਲੜਕੀ ਆਪਣੇ ਪੇਕਿਆਂ ਦੇ ਪਿੰਡ ਪਾਲੀਵਾਲਾ ਗਈ ਸੀ। ਇਸ ਤੋਂ ਬਾਅਦ ਦੋ ਦਿਨ ਉਥੇ ਨਹੀਂ ਪਹੁੰਚੀ ਤਾਂ ਪੁਲਿਸ ਨੂੰ ਇਤਲਾਹ ਮਿਲੀ ਕਿ ਉਹ ਲੜਕੀ ਦੀ ਲਾਸ਼ ਮੀਣੇ ਵਾਲੇ ਪਿੰਡ ਦੇ ਖੇਤਾਂ ਵਿਚ ਪਈ ਹੈ। 

ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਟੌਹੜਾ ਦੇ ਨਜ਼ਦੀਕੀ ਸੰਤ ਗੁਰਦਿਆਲ ਸਿੰਘ ਬੇਦੀ ਦਾ ਦਿਹਾਂਤ ਅਗਲੀ ਖ਼ਬਰ ਹਾਦਸੇ 'ਚ ਜ਼ਖ਼ਮੀ ਮੋਟਰਸਾਈਕਲ ਚਾਲਕ ਦੀ ਇਲਾਜ ਦੌਰਾਨ ਮੌਤ