25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

ਭਲਕੇ ਪੁਲਾੜ ਲਈ ਉਡਾਣ ਭਰਨਗੇ ਸ਼ੁਭਾਂਸ਼ੂ ਸ਼ੁਕਲਾ

ਵਾਸ਼ਿੰਗਟਨ ਡੀ.ਸੀ. 24 ਜੂਨ- ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ 25 ਜੂਨ ਨੂੰ ਐਕਸੀਓਮ-4 ਮਿਸ਼ਨ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਣਗੇ। ਤਕਨੀਕੀ ਖਾਮੀਆਂ ਕਾਰਨ ਛੇ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ, ਹੁਣ ਲਾਂਚਿੰਗ ਤੈਅ ਕੀਤੀ....

ਅਜੀਤ ਡੈਸਕ 24-06-2025

ਵਾਸ਼ਿੰਗਟਨ ਡੀ.ਸੀ. 24 ਜੂਨ- ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ 25 ਜੂਨ ਨੂੰ ਐਕਸੀਓਮ-4 ਮਿਸ਼ਨ ਤਹਿਤ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਰਵਾਨਾ ਹੋਣਗੇ। ਤਕਨੀਕੀ ਖਾਮੀਆਂ ਕਾਰਨ ਛੇ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ, ਹੁਣ ਲਾਂਚਿੰਗ ਤੈਅ ਕੀਤੀ ਗਈ ਹੈ। ਸਪੇਸਐਕਸ ਦੇ ਫਾਲਕਨ-9 ਰਾਕੇਟ ਅਤੇ ਡਰੈਗਨ ਪੁਲਾੜ ਯਾਨ ਦੀ ਵਰਤੋਂ ਮਿਸ਼ਨ ਵਿਚ ਕੀਤੀ ਜਾਵੇਗੀ। ਪੁਲਾੜ ਯਾਤਰੀ ਲਗਭਗ 14 ਦਿਨ ਆਈ.ਐਸ.ਐਸ. ’ਤੇ ਰਹਿਣਗੇ ਅਤੇ ਵਿਗਿਆਨਕ ਪ੍ਰਯੋਗ ਕਰਨਗੇ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ। ਭਾਰਤ ਦੇ ਨਾਲ ਇਸ ਮਿਸ਼ਨ ਵਿਚ ਹੰਗਰੀ ਅਤੇ ਪੋਲੈਂਡ ਵੀ ਸ਼ਾਮਿਲ ਹੈ। ਖਾਸ ਗੱਲ ਇਹ ਹੈ ਕਿ ਇਹ ਮਿਸ਼ਨ ਤਿੰਨਾਂ ਦੇਸ਼ਾਂ ਲਈ ਇਤਿਹਾਸਕ ਮੰਨਿਆ ਜਾਂਦਾ ਹੈ। ਇਹ ਮਿਸ਼ਨ ਭਾਰਤ ਲਈ ਮਹੱਤਵਪੂਰਨ ਹੈ ਕਿਉਂਕਿ ਲੰਬੇ ਸਮੇਂ ਬਾਅਦ ਕੋਈ ਭਾਰਤੀ ਪੁਲਾੜ ਵਿਚ ਜਾਵੇਗਾ। ਐਕਸੀਓਮ-4 ਮਿਸ਼ਨ ਦੀ ਲਾਂਚਿੰਗ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਹੋਵੇਗੀ। ਨਾਸਾ ਨੇ ਕਿਹਾ ਕਿ ਇਹ ਮਿਸ਼ਨ 25 ਜੂਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 12:01 ਵਜੇ ਸਪੇਸਐਕਸ ਦੇ ਫਾਲਕਨ-9 ਰਾਕੇਟ ਰਾਹੀਂ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਇਸ ਮਿਸ਼ਨ ਦੀ ਲਾਂਚਿੰਗ ਇਸ ਤੋਂ ਪਹਿਲਾਂ ਕਈ ਵਾਰ ਮੁਲਤਵੀ ਕੀਤੀ ਜਾ ਚੁੱਕੀ ਹੈ। ਪਹਿਲਾਂ ਇਹ ਮਿਸ਼ਨ 29 ਮਈ ਨੂੰ ਲਾਂਚ ਕੀਤਾ ਜਾਣਾ ਸੀ ਪਰ ਤਕਨੀਕੀ ਮੁਸ਼ਕਿਲਾਂ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਪਿਛਲੀ ਖ਼ਬਰ 5 ਕਰੋੜ ਰੁਪਏ ਦੀ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ⭐ਮਾਣਕ-ਮੋਤੀ⭐