25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

ਮੈਡੀਕਲ ਸਟੋਰ ਅੱਗੇ ਗੈਂਗਸਟਰਾਂ ਵਲੋਂ ਸਰੇਆਮ ਗੋਲੀਬਾਰੀ

ਮੱਤੇਵਾਲ, (ਅੰਮ੍ਰਿਤਸਰ), 24 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)- ਕਸਬਾ ਮੱਤੇਵਾਲ ਤੋਂ ਕੁਝ ਦੂਰੀ ’ਤੇ ਮੌਜੂਦ ਹਲਕਾ ਮਜੀਠਾ ਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ਦੇ ਇਕ ਮੈਡੀਕਲ ਸਟੋਰ....

ਅਜੀਤ ਡੈਸਕ 24-06-2025

ਮੱਤੇਵਾਲ, (ਅੰਮ੍ਰਿਤਸਰ), 24 ਜੂਨ (ਗੁਰਪ੍ਰੀਤ ਸਿੰਘ ਮੱਤੇਵਾਲ)- ਕਸਬਾ ਮੱਤੇਵਾਲ ਤੋਂ ਕੁਝ ਦੂਰੀ ’ਤੇ ਮੌਜੂਦ ਹਲਕਾ ਮਜੀਠਾ ਦੇ ਪਿੰਡ ਰਾਮਦੀਵਾਲੀ ਮੁਸਲਮਾਨਾਂ ਦੇ ਇਕ ਮੈਡੀਕਲ ਸਟੋਰ ਮਾਲਕ ਨੂੰ ਪਿਛਲੇ ਦਿਨਾਂ ਤੋਂ ਲਗਾਤਾਰ ਗੈਂਗਸਟਰਾਂ ਵਲੋਂ ਫਿਰੌਤੀ ਦੀਆਂ ਧਮਕੀਆਂ ਆ ਰਹੀਆਂ ਸਨ, ਜਿਸ ਬਾਰੇ ਥਾਣਾ ਮੱਤੇਵਾਲ ਵਿਚ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਬੀਤੀ ਕੱਲ੍ਹ ਸ਼ਾਮ ਗੈਂਗਸਟਰਾਂ ਵਲੋਂ ਮੈਡੀਕਲ ਸਟੋਰ ’ਤੇ ਸਰੇਆਮ ਫਾਇਰਿੰਗ ਕਰਕੇ ਫਰਾਰ ਹੋ ਗਏ। ਹਲਕਾ ਮਜੀਠਾ ਵਿਚ ਹੋਈ ਇਸ ਵਾਰਦਾਤ ਬਾਰੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ ਵਲੋ ਮੁੱਖ ਮੰਤਰੀ ਪੰਜਾਬ ਨੂੰ ਆਪਣੇ ਏਕਸ ਹੈਂਡਲ ਤੋਂ ਪਾਈ ਇਕ ਪੋਸਟ ਰਾਹੀਂ ਸੁਆਲ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਾ ਹੈ ਅਤੇ ਗੈਂਗਸਟਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਪੁਲਿਸ ਪ੍ਰਸਾਸ਼ਨ ਦਾ ਕੋਈ ਡਰ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।

ਪਿਛਲੀ ਖ਼ਬਰ ਅਜੇ ਤੱਕ ਅੰਤਿਮ ਜੰਗਬੰਦੀ ’ਤੇ ਨਹੀਂ ਹੋਇਆ ਕੋਈ ਸਮਝੌਤਾ- ਈਰਾਨੀ ਵਿਦੇਸ਼ ਮੰਤਰੀ ਅਗਲੀ ਖ਼ਬਰ ਅਣ-ਪਛਾਤੇ ਵਿਅਕਤੀ ਨੇ ਨੌਜਵਾਨ ਨੂੰ ਮਾਰੀਆਂ ਗੋਲੀਆਂ