27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2025

ਪੰਜਾਬੀ ਗਾਇਕ ਜਸਬੀਰ ਜੱਸੀ ਵਲੋਂ ਦਿਲਜੀਤ ਦੋਸਾਂਝ ਦੇ ਹੱਕ 'ਚ ਟਵੀਟ

ਚੰਡੀਗੜ੍ਹ, 24 ਜੂਨ-ਪੰਜਾਬੀ ਗਾਇਕ ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦੇ ਹੱਕ ਵਿਚ ਟਵੀਟ...

ਅਜੀਤ ਡੈਸਕ 24-06-2025

ਚੰਡੀਗੜ੍ਹ, 24 ਜੂਨ-ਪੰਜਾਬੀ ਗਾਇਕ ਜਸਬੀਰ ਜੱਸੀ ਨੇ ਦਿਲਜੀਤ ਦੋਸਾਂਝ ਦੇ ਹੱਕ ਵਿਚ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਦਿਲਜੀਤ ਦੋਸਾਂਝ ਦਾ ਇਸ ਲਈ ਵਿਰੋਧ ਕਰਨਾ ਕਿ ਉਸਦੀ ਫਿਲਮ ਵਿਚ ਪਾਕਿਸਤਾਨੀ ਕਲਾਕਾਰ ਨੇ, ਚਲੋ ਮੰਨ ਲਿਆ ਕਿ ਇਹ ਤੁਹਾਡਾ ਦੇਸ਼ ਪ੍ਰੇਮ ਦਿਖਾਉਣ ਦਾ ਤਰੀਕਾ ਹੈ ਅਤੇ ਮੈਂ ਤੁਹਾਡੀ ਦੇਸ਼ ਭਗਤੀ ਦੀ ਕਦਰ ਕਰਦਾਂ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਸਾਡੇ ਮੁਲਕ ਵਿਚ ਤਕਰੀਬਨ 80 ਫ਼ੀਸਦੀ ਗਾਣੇ ਪਾਕਿਸਤਾਨੀ ਨੇ? ਜਾਂ ਤਾਂ ਉਥੋਂ ਦੀਆਂ ਤਰਜਾਂ ਚੋਰੀ ਕੀਤੀਆਂ ਗਈਆਂ ਨੇ ਜਾਂ ਗਾਣਿਆਂ ਦੇ ਲਫ਼ਜ਼ ਚੋਰੀ ਕੀਤੇ ਹੋਏ ਨੇ ਜਾਂ ਫਿਰ ਪੂਰੇ ਦਾ ਪੂਰਾ ਗਾਣਾ ਹੀ ਲੈ ਲਿਆ ਗਿਆ ਹੈ ਜਾਂ ਪਾਕਿਸਤਾਨੀ ਗਾਇਕਾਂ ਵਲੋਂ ਗਾਏ ਹੋਏ ਨੇ! ਹੁਣ ਦੱਸੋ ਉਨ੍ਹਾਂ ਗਾਣਿਆਂ ਬਾਰੇ ਕੀ ਸੋਚਿਆ ਤੁਸੀਂ? ਕਿ ਉਹ ਚੱਲਦੇ ਰਹਿਣਗੇ?
 

ਪਿਛਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਮੀਂਹ ਰੁਕਣ ਤੋਂ ਬਾਅਦ ਮੈਚ ਹੋਇਆ ਸ਼ੁਰੂ ਅਗਲੀ ਖ਼ਬਰ ਭਾਰਤ-ਇੰਗਲੈਂਡ ਪਹਿਲਾ ਟੈਸਟ : ਮੀਂਹ ਕਾਰਨ ਰੁਕਿਆ ਪੰਜਵੇਂ ਦਿਨ ਦਾ ਖੇਡ