27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2025

ਇੰਦਰਾ ਗਾਂਧੀ ਵਲੋਂ ਐਮਰਜੈਂਸੀ ਦਾ ਐਲਾਨ ਨਹੀਂ ਸੀ ਕੋਈ ਰਾਜਨੀਤਕ ਘਟਨਾ- ਜੇ.ਪੀ. ਨੱਢਾ

ਨਵੀਂ ਦਿੱਲੀ, 25 ਜੂਨ- ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ’ਤੇ, ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਅੱਜ ਤੋਂ, ਪੰਜਾਹ ਸਾਲ ਪਹਿਲਾਂ, ਕਾਂਗਰਸ ਦੀ....

ਅਜੀਤ ਡੈਸਕ 25-06-2025

ਨਵੀਂ ਦਿੱਲੀ, 25 ਜੂਨ- ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ’ਤੇ, ਕੇਂਦਰੀ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੇ ਕਿਹਾ ਕਿ ਅੱਜ ਤੋਂ, ਪੰਜਾਹ ਸਾਲ ਪਹਿਲਾਂ, ਕਾਂਗਰਸ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਦਾ ਐਲਾਨ ਕੀਤਾ ਸੀ, ਜੋ ਕਿ ਕੋਈ ਰਾਜਨੀਤਿਕ ਘਟਨਾ ਨਹੀਂ ਸੀ, ਸਗੋਂ ਲੋਕਤੰਤਰ ’ਤੇ ਸਿੱਧਾ ਹਮਲਾ ਸੀ। ਉਨ੍ਹਾਂ ਕਿਹਾ ਕਿ ਪੰਜਾਹ ਸਾਲਾਂ ਬਾਅਦ ਵੀ, ਕਾਂਗਰਸ ਉਸੇ ਮਾਨਸਿਕਤਾ ਨਾਲ ਜੀ ਰਹੀ ਹੈ ਤੇ ਇਸ ਦੇ ਇਰਾਦੇ ਅੱਜ ਵੀ ਉਸ ਹੀ ਤਾਨਾਸ਼ਾਹੀ ਵਾਲੇ ਹਨ, ਜੋ 1975 ਵਿਚ ਸਨ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ 50 ਸਾਲ ਪਹਿਲਾਂ ਇਸ ਦਿਨ ਪ੍ਰੈਸ ਦੀ ਆਜ਼ਾਦੀ ਖੋਹ ਲਈ ਗਈ ਤੇ ਸਾਰੇ ਵਿਰੋਧੀਆਂ ਨੂੰ ਜੇਲ੍ਹਾਂ ਵਿਚ ਬੰਦ ਕਰ ਦਿੱਤਾ ਗਿਆ, ਜਿਸ ਨਾਲ ਲੋਕਤੰਤਰ ਦੀ ਆਤਮਾ ਝੰਜੋੜੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਿਚ ਸੰਵਿਧਾਨ ਦੀ ਹੱਤਿਆ ਦੇ 50 ਸਾਲ ਵਿਚ ਐਮਰਜੈਂਸੀ ਦਾ ਦਰਦ ਯਾਦ ਰੱਖਣਾ ਤੇ ਯਾਦ ਦਿਵਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਕਾਂਗਰਸ ਅੱਜ ਵੀ ਉਸੇ ਮਾਨਸਿਕਤਾ ਨਾਲ ਜੀ ਰਹੀ ਹੈ। ਇੰਦਰਾ ਗਾਂਧੀ ਨੇ ਦੇਸ਼ ਨੂੰ ਵਿਅਕਤੀਵਾਦ ਤੇ ਪਰਿਵਾਰਵਾਦ ਦੀ ਪ੍ਰੋਯਗਸ਼ਾਲਾ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਸਮਝਦੀ ਹੈ ਕਿ ਦੇਸ਼ ਦੀ ਰਾਜਨੀਤੀ ’ਤੇ ਸਿਰਫ਼ ਇਕ ਪਰਿਵਾਰ ਦਾ ਹੀ ਹੱਕ ਹੈ।

ਪਿਛਲੀ ਖ਼ਬਰ ਅੱਜ ਦਾ ਦਿਨ ਭਾਰਤੀ ਲੋਕਤੰਤਰ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਸੀ- ਪ੍ਰਧਾਨ ਮੰਤਰੀ ਅਗਲੀ ਖ਼ਬਰ ⭐ਮਾਣਕ-ਮੋਤੀ⭐