03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2025

ਕੇਰਲ ਵਿਚ ਮੌਨਸੂਨ ਦੀ ਬਾਰਿਸ਼ ਹੋਈ ਤੇਜ਼

ਤਿਰੂਵਨੰਤਪੁਰਮ, 26 ਜੂਨ - ਕੇਰਲ ਵਿਚ ਮੌਨਸੂਨ ਦੀ ਬਾਰਿਸ਼ ਤੇਜ਼ ਹੋ ਗਈ ਹੈ ਅਤੇ ਏਰਨਾਕੁਲਮ, ਇਡੁੱਕੀ ਅਤੇ ਤ੍ਰਿਸੂਰ ਜ਼ਿਲ੍ਹਿਆਂ ਦੇ ਕੁਝ ਹਿੱਸੇ ਡੁੱਬ ਗਏ ਹਨ। ਮੌਸਮ ਵਿਭਾਗ ਨੇ ਸਵੇਰੇ 7 ਜ਼ਿਲ੍ਹਿਆਂ ਵਿਚ 'ਔਰੇਂਜ ਅਲਰਟ' ਜਾਰੀ ...

ਅਜੀਤ ਡੈਸਕ 26-06-2025

ਤਿਰੂਵਨੰਤਪੁਰਮ, 26 ਜੂਨ - ਕੇਰਲ ਵਿਚ ਮੌਨਸੂਨ ਦੀ ਬਾਰਿਸ਼ ਤੇਜ਼ ਹੋ ਗਈ ਹੈ ਅਤੇ ਏਰਨਾਕੁਲਮ, ਇਡੁੱਕੀ ਅਤੇ ਤ੍ਰਿਸੂਰ ਜ਼ਿਲ੍ਹਿਆਂ ਦੇ ਕੁਝ ਹਿੱਸੇ ਡੁੱਬ ਗਏ ਹਨ। ਮੌਸਮ ਵਿਭਾਗ ਨੇ ਸਵੇਰੇ 7 ਜ਼ਿਲ੍ਹਿਆਂ ਵਿਚ 'ਔਰੇਂਜ ਅਲਰਟ' ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕੋਲਮ, ਪਠਾਨਮਥਿੱਟਾ, ਅਲਾਪੁਝਾ, ਕੋਟਾਯਮ, ਇਡੁੱਕੀ, ਏਰਨਾਕੁਲਮ ਅਤੇ ਤ੍ਰਿਸੂਰ ਜ਼ਿਲ੍ਹਿਆਂ ਵਿਚ ਸਵੇਰੇ 3 ਘੰਟਿਆਂ ਲਈ 'ਔਰੇਂਜ ਅਲਰਟ' ਜਾਰੀ ਕੀਤਾ ਹੈ। 'ਔਰੇਂਜ ਅਲਰਟ' ਦਾ ਮਤਲਬ ਹੈ 11 ਸੈਂਟੀਮੀਟਰ ਤੋਂ 20 ਸੈਂਟੀਮੀਟਰ ਤੱਕ ਬਹੁਤ ਭਾਰੀ ਬਾਰਿਸ਼ ਹੋਣ ਦੀ ਉਮੀਦ ਹੈ।

ਪਿਛਲੀ ਖ਼ਬਰ ਡੀ.ਆਰ.ਆਈ. ਨੇ ਨਵੀਂ ਮੁੰਬਈ ਬੰਦਰਗਾਹ 'ਤੇ 39 ਪਾਕਿਸਤਾਨੀ ਕੰਟੇਨਰ ਕੀਤੇ ਜ਼ਬਤ ਅਗਲੀ ਖ਼ਬਰ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਂ 'ਤੇ ਚੱਲੀਆਂ ਗੋਲੀਆਂ , ਇਕ ਦੀ ਮੌਤ