03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2025

ਡੀ.ਆਰ.ਆਈ. ਨੇ ਨਵੀਂ ਮੁੰਬਈ ਬੰਦਰਗਾਹ 'ਤੇ 39 ਪਾਕਿਸਤਾਨੀ ਕੰਟੇਨਰ ਕੀਤੇ ਜ਼ਬਤ

ਮੁੰਬਈ , 26 ਜੂਨ - ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਸਰਕਾਰ ਨੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ 'ਆਪ੍ਰੇਸ਼ਨ ਸੰਧੂਰ' ਸ਼ੁਰੂ ਕੀਤਾ ਸੀ। ਹੁਣ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ...

ਅਜੀਤ ਡੈਸਕ 26-06-2025

ਮੁੰਬਈ , 26 ਜੂਨ - ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਸਰਕਾਰ ਨੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ 'ਆਪ੍ਰੇਸ਼ਨ ਸੰਧੂਰ' ਸ਼ੁਰੂ ਕੀਤਾ ਸੀ। ਹੁਣ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ 'ਆਪ੍ਰੇਸ਼ਨ ਡੀਪ ਮੈਨੀਫੈਸਟ' ਦੇ ਤਹਿਤ ਇਕ ਵੱਡਾ ਖ਼ੁਲਾਸਾ ਕੀਤਾ ਹੈ ਅਤੇ ਪਾਕਿਸਤਾਨ ਤੋਂ ਤਸਕਰੀ ਕੀਤੇ ਗਏ 39 ਕੰਟੇਨਰ ਜ਼ਬਤ ਕੀਤੇ ਹਨ। ਇਨ੍ਹਾਂ ਕੰਟੇਨਰਾਂ ਵਿਚ ਲਗਭਗ 1,115 ਮੀਟ੍ਰਿਕ ਟਨ ਸਾਮਾਨ ਸੀ, ਜਿਸ ਦੀ ਕੀਮਤ ਲਗਭਗ 9 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ ਵਿਚ ਇਕ ਆਯਾਤ ਕਰਨ ਵਾਲੀ ਫਰਮ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੰਟੇਨਰਾਂ ਦੇ ਕਾਗਜ਼ਾਤ ਤੋਂ ਪਤਾ ਚੱਲਿਆ ਕਿ ਇਹ ਸਾਮਾਨ ਦੁਬਈ (ਯੂ.ਏ.ਈ.) ਤੋਂ ਆਇਆ ਸੀ, ਪਰ ਜਾਂਚ ਤੋਂ ਪਤਾ ਲੱਗਿਆ ਕਿ ਇਹ ਸਾਮਾਨ ਅਸਲ ਵਿਚ ਪਾਕਿਸਤਾਨ ਦੇ ਕਰਾਚੀ ਬੰਦਰਗਾਹ ਤੋਂ ਸ਼ੁਰੂ ਹੋਇਆ ਸੀ ਅਤੇ ਦੁਬਈ ਦੇ ਜੇਬਲ ਅਲੀ ਬੰਦਰਗਾਹ ਰਾਹੀਂ ਟ੍ਰਾਂਸਸ਼ਿਪਮੈਂਟ ਰਾਹੀਂ ਭਾਰਤ ਪਹੁੰਚਿਆ ਸੀ।

ਪਿਛਲੀ ਖ਼ਬਰ ਯੂ.ਪੀ.: ਐਕਸੀਓਮ 4 ਪਾਇਲਟ ਸ਼ੁਭਾਂਸ਼ੂ ਸ਼ੁਕਲਾ ਦਾ ਪਰਿਵਾਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਮਿਲਿਆ ਅਗਲੀ ਖ਼ਬਰ ਕੇਰਲ ਵਿਚ ਮੌਨਸੂਨ ਦੀ ਬਾਰਿਸ਼ ਹੋਈ ਤੇਜ਼