03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2025

ਔਰਤ ਦੀ ਭੇਦਭਰੀ ਹਾਲਤ ਵਿਚ ਮੌਤ, ਪੇਕਾ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ

ਬਟਾਲਾ, (ਗੁਰਦਾਸਪੁਰ), 27 ਜੂਨ (ਸਤਿੰਦਰ ਸਿੰਘ)- ਨਜ਼ਦੀਕੀ ਪਿੰਡ ਧਾਰੀਵਾਲ ਸੋਈਆਂ ਵਿਚ ਵਿਆਹੀ ਇਕ ਔਰਤ ਦੀ ਭੇਦ ਭਰੀ ਹਾਲਤ ਵਿਚ ਮੌਤ ਹੋ ਗਈ। ਲੜਕੀ ਦੇ ਪੇਕਾ ਪਰਿਵਾਰ....

ਅਜੀਤ ਡੈਸਕ 27-06-2025

ਬਟਾਲਾ, (ਗੁਰਦਾਸਪੁਰ), 27 ਜੂਨ (ਸਤਿੰਦਰ ਸਿੰਘ)- ਨਜ਼ਦੀਕੀ ਪਿੰਡ ਧਾਰੀਵਾਲ ਸੋਈਆਂ ਵਿਚ ਵਿਆਹੀ ਇਕ ਔਰਤ ਦੀ ਭੇਦ ਭਰੀ ਹਾਲਤ ਵਿਚ ਮੌਤ ਹੋ ਗਈ। ਲੜਕੀ ਦੇ ਪੇਕਾ ਪਰਿਵਾਰ ਵਲੋਂ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਪੁਲਿਸ ਨੇ ਪੇਕਾ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਔਰਤ ਦੇ ਪਤੀ ਅਤੇ ਇਕ ਔਰਤ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਸਿਵਲ ਹਸਪਤਾਲ ਬਟਾਲਾ ਦੇ ਮੁਰਦਾ ਘਰ ਵਿਚ ਪੋਸਟਮਾਰਟਮ ਕਰਵਾਉਣ ਪਹੁੰਚੇ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਢੋਟੀਆਂ ਥਾਣਾ ਸਰਹਾਲੀ ਤਰਨ ਤਾਰਨ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕਮਲਜੀਤ ਕੌਰ ਦਾ ਵਿਆਹ ਤ੍ਰਿਪਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਸੋਹੀਆਂ ਨਾਲ ਕਰੀਬ 19 ਸਾਲ ਪਹਿਲਾਂ ਹੋਇਆ ਸੀ ਅਤੇ ਵਿਆਹ ਦੇ ਕਰੀਬ ਪੰਜ ਛੇ ਸਾਲ ਬਾਅਦ ਤ੍ਰਿਪਤ ਸਿੰਘ ਦੇ ਕਿਸੇ ਹੋਰ ਔਰਤ ਨਾਲ ਨਜਾਇਜ਼ ਸੰਬੰਧ ਬਣ ਗਏ, ਜਿਸ ਕਰਕੇ ਉਹ ਸਾਡੀ ਲੜਕੀ ਕਮਲਜੀਤ ਕੌਰ ਦੀ ਮਾਰ ਕੁਟਾਈ ਕਰਦਾ ਸੀ ਅਤੇ ਸਾਡੀ ਲੜਕੀ ਨੇ ਤ੍ਰਿਪਤ ਦੇ ਨਾਜਾਇਜ਼ ਸੰਬੰਧਾਂ ਤੋਂ ਤੰਗ ਆ ਕੇ ਕੋਈ ਜ਼ਹਿਰੀਲੀ ਵਸਤੂ ਖਾ ਲਈ, ਜਿਸ ਨਾਲ ਕਮਲਜੀਤ ਕੌਰ ਦੀ (38) ਮੌਤ ਹੋ ਗਈ ਹੈ। ਤਫਤੀਸ਼ੀ ਅਫ਼ਸਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਲੜਕੀ ਦੇ ਪਿਤਾ ਅਮਰੀਕ ਸਿੰਘ ਦੇ ਬਿਆਨਾਂ ’ਤੇ ਤ੍ਰਿਪਤ ਸਿੰਘ ਵਾਸੀ ਧਾਰੀਵਾਲ ਸੂਈਆਂ ਅਤੇ ਇਕ ਔਰਤ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਪਿਛਲੀ ਖ਼ਬਰ ਕਸਬਾ ਹਰਿਆਣਾ ’ਚ ਗਊਸ਼ਾਲਾ ਦਾ ਲੈਂਟਰ ਡਿੱਗਿਆ, 20 ਗਊਆਂ ਦੀ ਮੌਤ ਅਗਲੀ ਖ਼ਬਰ ਮਾਮੂਲੀ ਝਗੜੇ ਤੋਂ ਬਾਅਦ ਨੌਜਵਾਨ ਨੂੰ ਮਾਰੀ ਗੋਲੀ