03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2025

ਕਸਬਾ ਹਰਿਆਣਾ ’ਚ ਗਊਸ਼ਾਲਾ ਦਾ ਲੈਂਟਰ ਡਿੱਗਿਆ, 20 ਗਊਆਂ ਦੀ ਮੌਤ

ਹਰਿਆਣਾ, (ਹੁਸ਼ਿਆਰਪੁਰ), 27 ਜੂਨ (ਬਲਜਿੰਦਰਪਾਲ ਸਿੰਘ, ਹਰਮੇਲ ਸਿੰਘ ਖੱਖ)-ਅੱਜ ਤੜਕਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਰਿਆਣਾ ਵਿਖੇ ਗਊਸ਼ਾਲਾ ਦਾ ਲੈਂਟਰ ਡਿੱਗ ਜਾਣ ਦਾ ਸਮਾਚਾਰ....

ਅਜੀਤ ਡੈਸਕ 27-06-2025

ਹਰਿਆਣਾ, (ਹੁਸ਼ਿਆਰਪੁਰ), 27 ਜੂਨ (ਬਲਜਿੰਦਰਪਾਲ ਸਿੰਘ, ਹਰਮੇਲ ਸਿੰਘ ਖੱਖ)-ਅੱਜ ਤੜਕਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਹਰਿਆਣਾ ਵਿਖੇ ਗਊਸ਼ਾਲਾ ਦਾ ਲੈਂਟਰ ਡਿੱਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਲੈਂਟਰ ਡਿੱਗਣ ਤੋਂ ਪਹਿਲਾਂ ਗਊਸ਼ਾਲਾ ’ਚ ਕਰੀਬ 40 ਗਊਆਂ ਤੇ ਬੱਛੜੇ ਮੌਜੂਦ ਸਨ। ਖ਼ਬਰ ਮਿਲਣ ’ਤੇ ਇਲਾਕਾ ਵਾਸੀਆਂ ਤੇ ਪੁਲਿਸ ਪ੍ਰਸ਼ਾਸਨ ਨੇ ਜੇ.ਸੀ.ਬੀ. ਦੀ ਮਦਦ ਨਾਲ ਰੈਸਕਿਉ ਅਭਿਆਨ ਸ਼ੁਰੂ ਕਰ ਦਿੱਤਾ। ਖ਼ਬਰ ਲਿਖੇ ਜਾਣ ਤੱਕ ਉਕਤ ਹਾਦਸੇ ’ਚ 20 ਦੇ ਕਰੀਬ ਗਊਆਂ ਦੀ ਮੌਤ ਹੋ ਗਈ, ਜਦਕਿ 10 ਤੋਂ ਵੱਧ ਜ਼ਖਮੀ ਹੋਈਆਂ ਗਊਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਬਿਜਲੀ ਦਾ ਕਰੰਟ ਲੱਗਣ ਨਾਲ ਵਿਅਕਤੀ ਦੀ ਮੌਤ ਅਗਲੀ ਖ਼ਬਰ ਔਰਤ ਦੀ ਭੇਦਭਰੀ ਹਾਲਤ ਵਿਚ ਮੌਤ, ਪੇਕਾ ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ