05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2025

ਪ੍ਰਧਾਨ ਮੰਤਰੀ ਮੋਦੀ 2 ਤੋਂ 9 ਜੁਲਾਈ ਤੱਕ 5 ਦੇਸ਼ਾਂ ਦਾ ਕਰਨਗੇ ਦੌਰਾ

ਨਵੀਂ ਦਿੱਲੀ , 27 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਜੁਲਾਈ ਤੋਂ ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਅਤੇ ਗਲੋਬਲ ਸਾਊਥ ਦੇ ਕਈ ਪ੍ਰਮੁੱਖ ਦੇਸ਼ਾਂ ਨਾਲ ਭਾਰਤ ਦੇ ਸੰਬੰਧਾਂ ਦਾ ਵਿਸਥਾਰ ਕਰਨ ਲਈ 5 ਦੇਸ਼ਾਂ ਦੇ ਦੌਰੇ 'ਤੇ ...

ਅਜੀਤ ਡੈਸਕ 27-06-2025

ਨਵੀਂ ਦਿੱਲੀ , 27 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਜੁਲਾਈ ਤੋਂ ਬ੍ਰਾਜ਼ੀਲ ਵਿਚ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਅਤੇ ਗਲੋਬਲ ਸਾਊਥ ਦੇ ਕਈ ਪ੍ਰਮੁੱਖ ਦੇਸ਼ਾਂ ਨਾਲ ਭਾਰਤ ਦੇ ਸੰਬੰਧਾਂ ਦਾ ਵਿਸਥਾਰ ਕਰਨ ਲਈ 5 ਦੇਸ਼ਾਂ ਦੇ ਦੌਰੇ 'ਤੇ ਜਾਣਗੇ । ਵਿਦੇਸ਼ ਮੰਤਰਾਲੇ ਦੇ ਅਨੁਸਾਰ, ਬ੍ਰਾਜ਼ੀਲ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ 8 ਦਿਨਾਂ ਦੀ ਯਾਤਰਾ ਦੌਰਾਨ ਘਾਨਾ, ਤ੍ਰਿਨੀਦਾਦ ਅਤੇ ਟੋਬੈਗੋ, ਅਰਜਨਟੀਨਾ, ਬ੍ਰਾਜ਼ੀਲ ਅਤੇ ਨਾਮੀਬੀਆ ਦਾ ਦੌਰਾ ਕਰਨਗੇ । ਦੌਰੇ ਦੇ ਪਹਿਲੇ ਪੜਾਅ ਵਿਚ ਪ੍ਰਧਾਨ ਮੰਤਰੀ ਮੋਦੀ 2 ਤੋਂ 3 ਜੁਲਾਈ ਤੱਕ ਘਾਨਾ ਦਾ ਦੌਰਾ ਕਰਨਗੇ । ਇਹ ਪ੍ਰਧਾਨ ਮੰਤਰੀ ਦਾ ਘਾਨਾ ਦਾ ਪਹਿਲਾ ਦੁਵੱਲਾ ਦੌਰਾ ਹੋਵੇਗਾ। ਇਹ 3 ਦਹਾਕਿਆਂ ਵਿਚ ਭਾਰਤ ਤੋਂ ਘਾਨਾ ਦਾ ਪਹਿਲਾ ਪ੍ਰਧਾਨ ਮੰਤਰੀ ਦੌਰਾ ਹੋਵੇਗਾ।

ਪਿਛਲੀ ਖ਼ਬਰ ਭਾਰਤ 'ਆਪ੍ਰੇਸ਼ਨ ਸੰਧੂਰ'ਤੋਂ ਬਾਅਦ ਰੂਸ ਤੋਂ ਹੋਰ ਐੱਸ-400 ਮਿਜ਼ਾਈਲ ਸਿਸਟਮ ਖ਼ਰੀਦਣ 'ਤੇ ਕਰ ਰਿਹਾ ਵਿਚਾਰ ਅਗਲੀ ਖ਼ਬਰ ਮਾਫੀਆ ਤੇ ਅਪਰਾਧੀਆਂ ਦਾ ਬੋਲ ਬਾਲਾ ਹੋਣ ਕਾਰਨ ਕਈ ਨਿਵੇਸ਼ਕਾਂ ਨੇ ਪੰਜਾਬ ਛੱਡਿਆ - ਸਾਬਕਾ ਡੀ.ਜੀ.ਪੀ.