05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2025

ਉਤਰਾਖੰਡ ਹਾਈ ਕੋਰਟ ਨੇ ਪੰਚਾਇਤ ਚੋਣਾਂ 'ਤੇ ਲੱਗੀ ਪਾਬੰਦੀ ਹਟਾਈ

ਨਵੀਂ ਦਿੱਲੀ , 27 ਜੂਨ - ਉੱਤਰਾਖੰਡ ਹਾਈ ਕੋਰਟ ਨੇ ਰਾਜ ਵਿਚ ਪੰਚਾਇਤ ਚੋਣਾਂ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਚੀਫ਼ ਜਸਟਿਸ ਜਸਟਿਸ ਜੀ. ਨਰਿੰਦਰ ਅਤੇ ਜਸਟਿਸ ਆਲੋਕ ਮਹਾਰਾ ਦੀ ਡਿਵੀਜ਼ਨ ਬੈਂਚ ਨੇ ਤਿੰਨ-ਪੱਧਰੀ ਪੰਚਾਇਤ ...

ਅਜੀਤ ਡੈਸਕ 27-06-2025

ਨਵੀਂ ਦਿੱਲੀ , 27 ਜੂਨ - ਉੱਤਰਾਖੰਡ ਹਾਈ ਕੋਰਟ ਨੇ ਰਾਜ ਵਿਚ ਪੰਚਾਇਤ ਚੋਣਾਂ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਚੀਫ਼ ਜਸਟਿਸ ਜਸਟਿਸ ਜੀ. ਨਰਿੰਦਰ ਅਤੇ ਜਸਟਿਸ ਆਲੋਕ ਮਹਾਰਾ ਦੀ ਡਿਵੀਜ਼ਨ ਬੈਂਚ ਨੇ ਤਿੰਨ-ਪੱਧਰੀ ਪੰਚਾਇਤ ਚੋਣਾਂ ਵਿਚ ਰਾਖਵੇਂਕਰਨ 'ਰੋਸਟਰ' ਵਿਰੁੱਧ ਦਾਇਰ ਵੱਖ-ਵੱਖ ਪਟੀਸ਼ਨਾਂ 'ਤੇ ਸੁਣਵਾਈ ਕਰਦੇ ਹੋਏ, ਰਾਜ ਚੋਣ ਕਮਿਸ਼ਨ ਨੂੰ ਇਕ ਨਵਾਂ ਚੋਣ ਸ਼ਡਿਊਲ ਜਾਰੀ ਕਰਨ ਲਈ ਕਿਹਾ। ਡਿਵੀਜ਼ਨ ਬੈਂਚ ਨੇ ਰਾਜ ਸਰਕਾਰ ਨੂੰ ਪਟੀਸ਼ਨਰਾਂ ਦੁਆਰਾ ਉਠਾਏ ਗਏ ਮੁੱਦਿਆਂ 'ਤੇ 3ਹਫ਼ਤਿਆਂ ਦੇ ਅੰਦਰ ਜਵਾਬ ਦੇਣ ਲਈ ਵੀ ਕਿਹਾ।

ਪਿਛਲੀ ਖ਼ਬਰ ਬਿਹਾਰ ਮੋਬਾਈਲ ਰਾਹੀਂ ਵੋਟਿੰਗ ਕਰਵਾਉਣ ਵਾਲਾ ਪਹਿਲਾ ਰਾਜ ਬਣੇਗਾ ਅਗਲੀ ਖ਼ਬਰ ਹੁਣ ਤੱਕ 4415 ਭਾਰਤੀਆਂ ਨੂੰ ਈਰਾਨ ਅਤੇ ਇਜ਼ਰਾਈਲ ਤੋਂ ਸੁਰੱਖਿਅਤ ਵਾਪਸ ਲਿਆਂਦਾ