10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2025

ਕਿਸਾਨ ਦੀ 25 ਏਕੜ ਝੋਨੇ ਦੀ ਪਨੀਰੀ ਨੂੰ ਅਣਪਛਾਤੇ ਨੇ ਸਪਰੇ ਕਰਕੇ ਸਾੜਿਆ

ਨੱਥੂਵਾਲਾ ਗਰਬੀ (ਮੋਗਾ), 29 ਜੂਨ (ਨਵਦੀਪ ਸਿੰਘ) - ਨੱਥੂਵਾਲਾ ਗਰਬੀ ਦੇ ਕਿਸਾਨ ਪਵਿੱਤਰ ਸਿੰਘ ਦੀ ਕਰੀਬ 30 ਏਕੜ ਝੋਨੇ ਦੀ ਪਨੀਰੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਘਾਹ ਸਾੜਨ ਵਾਲੀ ਸਪਰੇ ਕਰਕੇ ਸਾੜ...

ਅਜੀਤ ਡੈਸਕ 29-06-2025

 ਨੱਥੂਵਾਲਾ ਗਰਬੀ (ਮੋਗਾ), 29 ਜੂਨ (ਨਵਦੀਪ ਸਿੰਘ) - ਨੱਥੂਵਾਲਾ ਗਰਬੀ ਦੇ ਕਿਸਾਨ ਪਵਿੱਤਰ ਸਿੰਘ ਦੀ ਕਰੀਬ 30 ਏਕੜ ਝੋਨੇ ਦੀ ਪਨੀਰੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਘਾਹ ਸਾੜਨ ਵਾਲੀ ਸਪਰੇ ਕਰਕੇ ਸਾੜ ਦਿੱਤਾ ਹੈ । ਇਸ ਸੰਬੰਧੀ ਪਵਿੱਤਰ ਸਿੰਘ ਨੇ ਦੱਸਿਆ ਕਿ ਉਸ ਦੀ ਪਨੀਰੀ ਨੂੰ ਉਸ ਦੇ ਵਿਰੋਧੀ ਨੇ ਹੀ ਸਾੜਿਆ ਹੈ। ਉਸ ਦੀ ਕਿਸੇ ਕਿਸਾਨ ਨਾਲ ਰੰਜਸ਼ ਚਲਦੀ ਸੀ ਤੇ ਉਸ ਨੂੰ ਸ਼ੱਕ ਹੈ ਕਿ ਉਸ ਦੀ ਪਨੀਰੀ ਨੂੰ ਸਾੜਨ ਵਿਚ ਉਸ ਦਾ ਹੱਥ ਹੈ। ਇਸ ਸੰਬੰਧੀ ਉਸ ਨੇ ਨੱਥੂਵਾਲਾ ਪੁਲਿਸ ਚੌਂਕੀ ਦੇ ਵਿਚ ਦਰਖਾਸਤ ਦੇ ਦਿੱਤੀ ਹੈ ਅਤੇ ਪੁਲਿਸ ਵਲੋਂ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ।

ਪਿਛਲੀ ਖ਼ਬਰ ਬਬੀਤਾ ਫੋਗਾਟ ਨੇ 2026 ਦੀਆਂ ਰਾਸ਼ਟਰਮੰਡਲ ਖੇਡਾਂ ਵਿਚੋਂ ਕੁਸ਼ਤੀ ਨੂੰ ਹਟਾਏ ਜਾਣ 'ਤੇ ਪ੍ਰਗਟਾਈ ਨਿਰਾਸ਼ਾ ਅਗਲੀ ਖ਼ਬਰ ਲਾਪ੍ਰਵਾਹੀ ਅਤੇ ਕੁਪ੍ਰਬੰਧ ਕਾਰਨ ਵਾਪਰੀ ਪੁਰੀ ਵਿਚ ਮੰਦਰ ਨੇੜੇ ਹੋਈ ਭਗਦੜ ਦੀ ਘਟਨਾ - ਖੜਗੇ