03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2025

ਦਿੱਲੀ ਹਾਈ ਕੋਰਟ ਨੇ ਉਦੈਪੁਰ ਫ਼ਾਈਲਜ਼ ਫ਼ਿਲਮ ਸੰਬੰਧੀ ਸੁਣਵਾਈ ਕੀਤੀ ਸ਼ੁਰੂ

ਨਵੀਂ ਦਿੱਲੀ, 10 ਜੁਲਾਈ- ਦਿੱਲੀ ਹਾਈ ਕੋਰਟ ਨੇ ਕਨ੍ਹਈਆ ਲਾਲ ਕਤਲ ’ਤੇ ਆਧਾਰਿਤ ਫਿਲਮ ‘ਉਦੈਪੁਰ ਫਾਈਲਜ਼’ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ....

ਅਜੀਤ ਡੈਸਕ 10-07-2025

ਨਵੀਂ ਦਿੱਲੀ, 10 ਜੁਲਾਈ- ਦਿੱਲੀ ਹਾਈ ਕੋਰਟ ਨੇ ਕਨ੍ਹਈਆ ਲਾਲ ਕਤਲ ’ਤੇ ਆਧਾਰਿਤ ਫਿਲਮ ‘ਉਦੈਪੁਰ ਫਾਈਲਜ਼’ ’ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਮੁੜ ਸ਼ੁਰੂ ਕੀਤੀ, ਜੋ 11 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਅਦਾਲਤ ਨੇ ਪਹਿਲਾਂ ਨਿਰਮਾਤਾ ਨੂੰ ਸਾਰੀਆਂ ਧਿਰਾਂ ਲਈ ਸਕ੍ਰੀਨਿੰਗ ਦਾ ਪ੍ਰਬੰਧ ਕਰਨ ਦਾ ਨਿਰਦੇਸ਼ ਦਿੱਤਾ ਸੀ।

ਸੀਨੀਅਰ ਵਕੀਲ ਕਪਿਲ ਸਿੱਬਲ ਅਤੇ ਮੇਨਕਾ ਗੁਰੂਸਵਾਮੀ ਪਟੀਸ਼ਨਰਾਂ ਵਲੋਂ ਪੇਸ਼ ਹੋਏ, ਜਦੋਂ ਕਿ ਏ.ਐਸ.ਜੀ. ਚੇਤਨ ਸ਼ਰਮਾ ਕੇਂਦਰ ਅਤੇ ਸੀ.ਬੀ.ਐਫ.ਸੀ. ਦੀ ਨੁਮਾਇੰਦਗੀ ਕਰ ਰਹੇ ਸਨ।

ਸਿੱਬਲ ਨੇ ਕਿਹਾ ਕਿ ਫਿਲਮ ਡਰਾਉਣੀ ਹੈ ਤੇ ਦੋਸ਼ ਲਗਾਇਆ ਕਿ ਇਹ ਘੱਟ ਗਿਣਤੀ ਭਾਈਚਾਰੇ ਦੇ ਇਕ ਮੈਂਬਰ ਨੂੰ ਇਕ ਬੱਚੇ ਨਾਲ ਸਮਲਿੰਗਤਾ ਵਿਚ ਸ਼ਾਮਿਲ ਦਰਸਾਉਂਦੀ ਹੈ ਅਤੇ ਭਾਈਚਾਰੇ ਦੇ ਕੋਈ ਸਕਾਰਾਤਮਕ ਗੁਣ ਨਹੀਂ ਦਿਖਾਉਂਦੀ।

 

ਪਿਛਲੀ ਖ਼ਬਰ ਬਿਹਾਰ ਚੋਣਾਂ: ਚੋਣ ਕਮਿਸ਼ਨ ਆਧਾਰ, ਰਾਸ਼ਨ ਅਤੇ ਵੋਟਰ ਕਾਰਡ ਨੂੰ ਸ਼ਾਮਿਲ ਕਰਨ ’ਤੇ ਕਰੇ ਵਿਚਾਰ- ਸੁਪਰੀਮ ਕੋਰਟ ਅਗਲੀ ਖ਼ਬਰ ਭਾਰਤ ਬਨਾਮ ਇੰਗਲੈਂਡ ਟੈਸਟ ਮੈਚ: ਇੰਗਲੈਂਡ ਨੇ ਟਾਸ ਜਿੱਤ ਕੀਤਾ ਬੱਲੇਬਾਜ਼ੀ ਦਾ ਫ਼ੈਸਲਾ