06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2025

ਜੈਪੁਰ ਦੇ ਰਾਮਗੰਜ ਇਲਾਕੇ ਵਿਚ ਦੋ ਧਿਰਾਂ ਵਿਚਕਾਰ ਪੱਥਰਬਾਜ਼ੀ

ਜੈਪੁਰ, 13 ਜੁਲਾਈ - ਰਾਜਧਾਨੀ ਜੈਪੁਰ ਦੇ ਰਾਮਗੰਜ ਇਲਾਕੇ ਵਿਚ ਦੋ ਧਿਰਾਂ ਵਿਚਕਾਰ ਅਚਾਨਕ ਪੱਥਰਬਾਜ਼ੀ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ਵਿਚ ਤਣਾਅ ਵਾਲਾ ਮਾਹੌਲ ਬਣ ਗਿਆ। ਇਹ ਘਟਨਾ ਬਾਬੂ ਕਾ ਟੀਕਾ ਇਲਾਕੇ...

ਅਜੀਤ ਡੈਸਕ 13-07-2025

 ਜੈਪੁਰ, 13 ਜੁਲਾਈ - ਰਾਜਧਾਨੀ ਜੈਪੁਰ ਦੇ ਰਾਮਗੰਜ ਇਲਾਕੇ ਵਿਚ ਦੋ ਧਿਰਾਂ ਵਿਚਕਾਰ ਅਚਾਨਕ ਪੱਥਰਬਾਜ਼ੀ ਹੋ ਗਈ, ਜਿਸ ਕਾਰਨ ਪੂਰੇ ਇਲਾਕੇ ਵਿਚ ਤਣਾਅ ਵਾਲਾ ਮਾਹੌਲ ਬਣ ਗਿਆ। ਇਹ ਘਟਨਾ ਬਾਬੂ ਕਾ ਟੀਕਾ ਇਲਾਕੇ ਵਿਚ ਵਾਪਰੀ ਜਦੋਂ ਇਕ ਔਰਤ ਨਾਲ ਕਥਿਤ ਛੇੜਛਾੜ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਬਹਿਸ ਹੋ ਗਈ।
ਘਟਨਾ ਦੀ ਖ਼ਬਰ ਹੋਰ ਇਲਾਕਿਆਂ ਵਿਚ ਵੀ ਪਹੁੰਚ ਗਈ, ਜਿਸ ਕਾਰਨ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਕਈ ਥਾਣਿਆਂ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬਦਮਾਸ਼ਾਂ ਨੂੰ ਖਿੰਡਾਉਣ ਲਈ ਹਲਕੀ ਤਾਕਤ ਦੀ ਵਰਤੋਂ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਸੱਤ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ।

ਪਿਛਲੀ ਖ਼ਬਰ ਹਰਸ਼ ਵਰਧਨ ਸ਼੍ਰਿੰਗਲਾ ਨੂੰ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਟਵੀਟ ਅਗਲੀ ਖ਼ਬਰ ਐਫਬੀਆਈ ਦੇ ਡਾਇਰੈਕਟਰ ਕਾਸ਼ ਪਟੇਲ ਨੇ ਆਪਣੇ ਅਸਤੀਫ਼ੇ ਬਾਰੇ ਅਫਵਾਹਾਂ ਦਾ ਕੀਤਾ ਖੰਡਨ