06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2025

ਦਿੱਲੀ : ਫੁੱਟਪਾਥ 'ਤੇ ਸੌਂ ਰਹੇ 5 ਲੋਕਾਂ ਨੂੰ ਇਕ ਔਡੀ ਕਾਰ ਨੇ ਦਰੜਿਆ

ਨਵੀਂ ਦਿੱਲੀ, 13 ਜੁਲਾਈ - ਸ਼ਿਵ ਕੈਂਪ, ਵਸੰਤ ਵਿਹਾਰ ਦੇ ਸਾਹਮਣੇ ਇੰਡੀਅਨ ਆਇਲ ਪੈਟਰੋਲ ਪੰਪ ਦੇ ਨੇੜੇ ਫੁੱਟਪਾਥ 'ਤੇ ਸੌਂ ਰਹੇ 5 ਲੋਕਾਂ ਨੂੰ ਇਕ ਔਡੀ ਕਾਰ ਨੇ ਦਰੜ ਦਿੱਤਾ। ਪੀੜਤਾਂ ਵਿਚ ਲਾਧੀ...

ਅਜੀਤ ਡੈਸਕ 13-07-2025

ਨਵੀਂ ਦਿੱਲੀ, 13 ਜੁਲਾਈ - ਸ਼ਿਵ ਕੈਂਪ, ਵਸੰਤ ਵਿਹਾਰ ਦੇ ਸਾਹਮਣੇ ਇੰਡੀਅਨ ਆਇਲ ਪੈਟਰੋਲ ਪੰਪ ਦੇ ਨੇੜੇ ਫੁੱਟਪਾਥ 'ਤੇ ਸੌਂ ਰਹੇ 5 ਲੋਕਾਂ ਨੂੰ ਇਕ ਔਡੀ ਕਾਰ ਨੇ ਦਰੜ ਦਿੱਤਾ। ਪੀੜਤਾਂ ਵਿਚ ਲਾਧੀ (ਉਮਰ 40 ਸਾਲ), ਬਿਮਲਾ (ਉਮਰ 8 ਸਾਲ), ਸਬਮੀ (ਉਮਰ 45 ਸਾਲ), ਨਾਰਾਇਣੀ (ਉਮਰ 35 ਸਾਲ) ਅਤੇ ਰਾਮਚੰਦਰ (ਉਮਰ 45 ਸਾਲ) ਸ਼ਾਮਿਲ ਹਨ।

ਇਹ ਘਟਨਾ 9 ਜੁਲਾਈ ਨੂੰ ਸਵੇਰੇ 01:45 ਵਜੇ ਦੇ ਕਰੀਬ ਵਾਪਰੀ। ਦਿੱਲੀ ਪੁਲਿਸ ਦੇ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਪੀਸੀਆਰ ਕਾਲ ਰਾਹੀਂ ਖ਼ਬਰ ਮਿਲੀ। ਜਦੋਂ ਵਸੰਤ ਵਿਹਾਰ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ 'ਤੇ ਪਹੁੰਚੀ, ਤਾਂ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ। ਅਪਰਾਧੀ ਵਾਹਨ ਦੇ ਡਰਾਈਵਰ, ਉਤਸਵ ਸ਼ੇਖਰ ਵਾਸੀ ਦਵਾਰਕਾ, ਉਮਰ 40 ਸਾਲ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

ਪਿਛਲੀ ਖ਼ਬਰ ਸੋਨੀਆ ਗਾਂਧੀ ਨੇ 15 ਜੁਲਾਈ ਨੂੰ ਬੁਲਾਈ ਕਾਂਗਰਸ ਸੰਸਦੀ ਰਣਨੀਤਕ ਸਮੂਹ ਦੀ ਮੀਟਿੰਗ ਅਗਲੀ ਖ਼ਬਰ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 20 ਘੰਟਿਆਂ ਤੋਂ ਬੰਦ