03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2025

ਕੈਨੇਡਾ ਦੇ ਪੰਜਾਬੀ ਪਹਿਲਵਾਨਾਂ ਨੇ ਪੀਰੂ 'ਚ ਜਿੱਤੇ 5 ਤਗਮੇ

ਐਬਟਸਫੋਰਡ, 13 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਪੀਰੂ ਦੀ ਰਾਜਧਾਨੀ ਲੀਮਾ ਵਿਖੇ ਹੋਏ ਪੈਨ-ਅਮਰੀਕਨ ਚੈਂਪੀਅਨਸ਼ਿਪ 20 ਸਾਲ ਤੋਂ ਘੱਟ ਉਮਰ ਦੇ ਲੜਕੇ ਤੇ ਲੜਕੀਆਂ ਦੇ ਕੁਸ਼ਤੀ ਮੁਕਾਬਲਿਆਂ 'ਚ ਕੈਨੇਡਾ ਦੇ 5 ਪੰਜਾਬੀ ਪਹਿਲਵਾਨਾਂ ਨੇ 5 ਤਗਮੇ ਜਿੱਤੇ ਹਨ | ਕੈਨੇਡਾ ਵਲੋਂ 20 ਪਹਿਲਵਾਨਾਂ ਨੇ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿਚ ਹਿੱਸਾ ਲਿਆ ਸੀ | ਜਿਨ੍ਹਾਂ 'ਚ 5 ਪੰਜਾਬੀ ਪਹਿਲਵਾਨ ਰੁਪਿੰਦਰ ਕੌਰ ਜੌਹਲ...

ਅਜੀਤ ਡੈਸਕ 13-07-2025

ਐਬਟਸਫੋਰਡ, 13 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਪੀਰੂ ਦੀ ਰਾਜਧਾਨੀ ਲੀਮਾ ਵਿਖੇ ਹੋਏ ਪੈਨ-ਅਮਰੀਕਨ ਚੈਂਪੀਅਨਸ਼ਿਪ 20 ਸਾਲ ਤੋਂ ਘੱਟ ਉਮਰ ਦੇ ਲੜਕੇ ਤੇ ਲੜਕੀਆਂ ਦੇ ਕੁਸ਼ਤੀ ਮੁਕਾਬਲਿਆਂ 'ਚ ਕੈਨੇਡਾ ਦੇ 5 ਪੰਜਾਬੀ ਪਹਿਲਵਾਨਾਂ ਨੇ 5 ਤਗਮੇ ਜਿੱਤੇ ਹਨ | ਕੈਨੇਡਾ ਵਲੋਂ 20 ਪਹਿਲਵਾਨਾਂ ਨੇ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਵਿਚ ਹਿੱਸਾ ਲਿਆ ਸੀ | ਜਿਨ੍ਹਾਂ 'ਚ 5 ਪੰਜਾਬੀ ਪਹਿਲਵਾਨ ਰੁਪਿੰਦਰ ਕੌਰ ਜੌਹਲ, ਰੋਹਿਤ ਬੱਲ, ਮਾਈਕਲਜੀਤ ਸਿੰਘ ਗਰੇਵਾਲ, ਤੇਜਵੀਰ ਸਿੰਘ ਢੀਂਡਸਾ ਤੇ ਚਰਨਜੋਤ ਸਿੰਘ ਕੰਗ ਪੀਰੂ ਗਏ ਸਨ ਤੇ ਪੰਜੇ ਪਹਿਲਵਾਨਾਂ ਨੇ ਤਗਮੇ ਜਿੱਤ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ | 76 ਕਿੱਲੋਵਰਗ ਲੜਕੀਆਂ ਦੇ ਕੁਸ਼ਤੀ ਮੁਕਾਬਲੇ ਵਿਚ ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਮੰਡਿਆਣੀ ਦੇ ਬਲਰਾਜ ਸਿੰਘ ਜੌਹਲ ਦੀ ਹੋਣਹਾਰ ਧੀ ਰੁਪਿੰਦਰ ਕੌਰ ਜੌਹਲ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ | ਜਦਕਿ 86 ਕਿੱਲੋਵਰਗ ਕੁਸ਼ਤੀ ਮੁਕਾਬਲੇ ਵਿਚ ਕੈਨੇਡੀਅਨ ਮੱਲ ਰੈਸਲਿੰਗ ਕਲੱਬ ਦੇ ਪਹਿਲਵਾਨ ਰੋਹਿਤ ਬੱਲ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | 92 ਕਿੱਲੋਵਰਗ ਕੁਸ਼ਤੀ ਮੁਕਾਬਲੇ ਵਿਚ ਬਰਨਬੀ ਮਾਊਾਟੇਨ ਰੈਸਲਿੰਗ ਕਲੱਬ ਦੇ ਪਹਿਲਵਾਨ ਮਾਈਕਲਜੀਤ ਗਰੇਵਾਲ, 97 ਕਿੱਲੋਵਰਗ 'ਚ ਇਸੇ ਕਲੱਬ ਦੇ ਪਹਿਲਵਾਨ ਤੇਜਵੀਰ ਢੀਂਡਸਾ ਅਤੇ 125 ਕਿੱਲੋਗ੍ਰਾਮ ਕੁਸ਼ਤੀ ਮੁਕਾਬਲੇ 'ਚ ਪਹਿਲਵਾਨ ਚਰਨਜੋਤ ਸਿੰਘ ਕੰਗ ਨੇ ਚਾਂਦੀ ਦੇ ਤਗਮੇ ਜਿੱਤੇ ਹਨ |

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਚਿੱਤਰਕਾਰ ਵਲੋਂ ਆਪ੍ਰੇਸ਼ਨ ਸੰਧੂਰ ਨੂੰ ਪ੍ਰਦਰਸ਼ਨੀ ਸਮਰਪਿਤ