01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਭਾਰਤੀ ਫ਼ੌਜ ਨੂੰ ਅਮਰੀਕਾ ਤੋਂ ਮਿਲੇ ਤਿੰਨ ਅਪਾਚੇ ਗਾਰਡੀਅਨ

ਨਵੀਂ ਦਿੱਲੀ, 22 ਜੁਲਾਈ- ਭਾਰਤੀ ਫੌਜ ਨੂੰ ਅਮਰੀਕਾ ਤੋਂ ਤਿੰਨ ਅਪਾਚੇ ਗਾਰਡੀਅਨ ਹੈਲੀਕਾਪਟਰਾਂ ਦੀ ਪਹਿਲੀ ਖੇਪ ਪ੍ਰਾਪਤ ਹੋਈ। ਇਸ ਨਾਲ ਫੌਜ ਦੀ ਹਮਲਾ ਕਰਨ ਅਤੇ ਸੰਚਾਲਨ...

ਅਜੀਤ ਡੈਸਕ 22-07-2025

ਨਵੀਂ ਦਿੱਲੀ, 22 ਜੁਲਾਈ- ਭਾਰਤੀ ਫੌਜ ਨੂੰ ਅਮਰੀਕਾ ਤੋਂ ਤਿੰਨ ਅਪਾਚੇ ਗਾਰਡੀਅਨ ਹੈਲੀਕਾਪਟਰਾਂ ਦੀ ਪਹਿਲੀ ਖੇਪ ਪ੍ਰਾਪਤ ਹੋਈ। ਇਸ ਨਾਲ ਫੌਜ ਦੀ ਹਮਲਾ ਕਰਨ ਅਤੇ ਸੰਚਾਲਨ ਸਮਰੱਥਾ ਵਿਚ ਬਹੁਤ ਵਾਧਾ ਹੋਵੇਗਾ। ਇਹ ਅਤਿ-ਆਧੁਨਿਕ ਹੈਲੀਕਾਪਟਰ ਅਮਰੀਕਾ ਤੋਂ ਐਂਟੋਨੋਵ ਟਰਾਂਸਪੋਰਟ ਜਹਾਜ਼ ਰਾਹੀਂ ਗਾਜ਼ੀਆਬਾਦ ਜ਼ਿਲ੍ਹੇ ਦੇ ਹਿੰਡਨ ਏਅਰ ਬੇਸ ’ਤੇ ਪਹੁੰਚੇ।

ਇਨ੍ਹਾਂ ਨੂੰ ਪਾਕਿਸਤਾਨ ਨਾਲ ਲੱਗਦੀ ਪੱਛਮੀ ਸਰਹੱਦ ਦੇ ਨੇੜੇ ਜੋਧਪੁਰ ਵਿਚ ਤਾਇਨਾਤ ਕੀਤਾ ਜਾਵੇਗਾ। ਭਾਰਤੀ ਫੌਜ ਨੂੰ ਪਹਿਲੀ ਵਾਰ ਅਪਾਚੇ ਹੈਲੀਕਾਪਟਰ ਮਿਲੇ ਹਨ। ਇਹ ਹੈਲੀਕਾਪਟਰ ਦੁਨੀਆ ਦੇ ਸਭ ਤੋਂ ਵਧੀਆ ਲੜਾਕੂ ਹੈਲੀਕਾਪਟਰਾਂ ਵਿਚੋਂ ਇਕ ਹਨ।

ਭਾਰਤੀ ਹਵਾਈ ਫੌਜ ਕੋਲ ਪਹਿਲਾਂ ਹੀ 22 ਅਪਾਚੇ ਹੈਲੀਕਾਪਟਰ ਹਨ। ਪਾਕਿ ਅਤੇ ਚੀਨ ਦੇ ਮੋਰਚੇ ’ਤੇ ਅਪਾਚੇ ਅਟੈਕ ਹੈਲੀਕਾਪਟਰਾਂ ਦੇ ਦੋ ਸਕੁਐਡਰਨ ਤਾਇਨਾਤ ਹਨ। ਅਮਰੀਕਾ ਨੇ 2020 ਵਿਚ ਹਵਾਈ ਫੌਜ ਨੂੰ 22 ਅਪਾਚੇ ਹੈਲੀਕਾਪਟਰ ਦਿੱਤੇ ਸਨ।

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਮਕੀ ਭਰੀਆਂ ਈ.ਮੇਲ ਭੇਜਣ ਵਾਲੇ ਦੋਸ਼ੀਆਂ ਦੇ ਨੇੜੇ ਪਹੁੰਚ ਚੁੱਕੇ ਹਾਂ- ਮੁੱਖ ਮੰਤਰੀ ਅਗਲੀ ਖ਼ਬਰ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਪੰਜਾਬ ਨੂੰ ਬਰਬਾਦ- ਹਰਪਾਲ ਸਿੰਘ ਚੀਮਾ