03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਪਰਨੀਤ ਕੌਰ ਖਹਿਰਾ ਬਣੀ 'ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ'

ਜਲੰਧਰ, 22 ਜੁਲਾਈ (ਅਜੀਤ ਬਿਊਰੋ)-ਪੰਜਾਬ ਦੀ ਧੀ ਪਰਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ ਦਾ ਮਾਣਪੂਰਕ ਤਾਜ ਜਿੱਤਿਆ ਹੈ | ਇਹ ਮੁਕਾਬਲਾ ਇੰਟਰਵਿਊ, ਫਿਟਨੈੱਸ, ਫੈਸ਼ਨ ਤੇ ਗਾਊਨ ਰਾਉਂਡਾਂ ਰਾਹੀਂ ...

ਅਜੀਤ ਡੈਸਕ 23-07-2025

ਜਲੰਧਰ, 22 ਜੁਲਾਈ (ਅਜੀਤ ਬਿਊਰੋ)-ਪੰਜਾਬ ਦੀ ਧੀ ਪਰਨੀਤ ਕੌਰ ਖਹਿਰਾ ਨੇ ਮਿਸ ਆਸਟ੍ਰੇਲੀਆ ਲੈਗਸੀ ਇੰਟਰਨੈਸ਼ਨਲ ਦਾ ਮਾਣਪੂਰਕ ਤਾਜ ਜਿੱਤਿਆ ਹੈ | ਇਹ ਮੁਕਾਬਲਾ ਇੰਟਰਵਿਊ, ਫਿਟਨੈੱਸ, ਫੈਸ਼ਨ ਤੇ ਗਾਊਨ ਰਾਉਂਡਾਂ ਰਾਹੀਂ ਹੋਇਆ, ਜਿੱਥੇ ਪਰਨੀਤ ਨੇ ਵਿਸ਼ਵਾਸ, ਜਜ਼ਬੇ ਅਤੇ ਜੋਸ਼ ਨਾਲ ਇਸ ਖਿਤਾਬ ਨੂੰ ਆਪਣੇ ਨਾਂਅ ਕੀਤਾ | 23 ਮਈ 2006 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੈਰੋਵਾਲ 'ਚ ਸੁਖਬੀਰ ਸਿੰਘ ਖਹਿਰਾ ਤੇ ਅਮਨਪ੍ਰੀਤ ਕੌਰ ਖਹਿਰਾ ਦੇ ਘਰ ਜਨਮੀ ਪਰਨੀਤ ਕੌਰ ਨੇ ਸਾਲ 2023 'ਚ ਮਿਸ ਟੀਨ ਅਸਟ੍ਰੇਲਿਆ ਮੁਕਾਬਲੇ 'ਚ ਰਨਰ-ਅੱਪ 'ਚ ਆਪਣੀ ਜਗ੍ਹਾ ਬਣਾਈ ਸੀ | ਉਹ ਤਿੰਨ ਸਾਲ ਦੀ ਉਮਰ 'ਚ ਆਪਣੇ ਮਾਪਿਆਂ ਨਾਲ ਆਸਟ੍ਰੇਲੀਆ ਆ ਗਈ ਸੀ ਤੇ ਸਿਰਫ 13 ਸਾਲ ਦੀ ਉਮਰ 'ਚ ਮਾਡਲਿੰਗ ਦੀ ਦੁਨੀਆ 'ਚ ਦਾਖਲ ਹੋਈ ਅਤੇ ਕਈ ਮੁਕਾਬਲਿਆਂ 'ਚ ਭਾਗ ਲੈ ਕੇ ਅਨੇਕਾਂ ਇਨਾਮ ਤੇ ਟ੍ਰਾਫੀਆਂ ਜਿੱਤੀਆਂ ਹਨ |

ਪਿਛਲੀ ਖ਼ਬਰ ਗੀਤਾ ਗੋਪੀਨਾਥ ਨੇ ਆਈ.ਐਮ.ਐਫ. ਛੱਡਣ ਦਾ ਕੀਤਾ ਐਲਾਨ ਅਗਲੀ ਖ਼ਬਰ ਪੁਲਾੜ ਤੋਂ ਧਰਤੀ ਇਕ ਦਿਖਾਈ ਦਿੰਦੀ ਹੈ, ਕੋਈ ਸਰਹੱਦ ਨਹੀਂ-ਸ਼ੁਭਾਂਸ਼ੂ ਸ਼ੁਕਲਾ