03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਧੀ ਦੀ ਹੱਤਿਆ ਦੇ ਦੋਸ਼ਾਂ ਤਹਿਤ ਮਾਂਟਰੀਅਲ ਵਾਸੀ ਪਿਓ ਗਿ੍ਫਤਾਰ

ਸੈਕਰਾਮੈਂਟੋ, 22 ਜੁਲਾਈ (ਹੁਸਨ ਲੜੋਆ ਬੰਗਾ)-ਲਾਥਮ, ਨਿਊਯਾਰਕ 'ਚ ਇਕ ਵਿਅਕਤੀ ਨੂੰ ਆਪਣੀ 9 ਸਾਲਾ ਧੀ ਦੀ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਗਿ੍ਫਤਾਰ ਕੀਤਾ ਹੈ | ਮਾਂਟਰੀਅਲ ਦੇ 45 ਸਾਲਾ ਲੂਸੀਆਨੋ ਫਰਾਟੋਲਿਨ ਨੇ ਰਿਪੋਰਟ...

ਅਜੀਤ ਡੈਸਕ 23-07-2025

ਸੈਕਰਾਮੈਂਟੋ, 22 ਜੁਲਾਈ (ਹੁਸਨ ਲੜੋਆ ਬੰਗਾ)-ਲਾਥਮ, ਨਿਊਯਾਰਕ 'ਚ ਇਕ ਵਿਅਕਤੀ ਨੂੰ ਆਪਣੀ 9 ਸਾਲਾ ਧੀ ਦੀ ਹੱਤਿਆ ਕਰਨ ਦੇ ਦੋਸ਼ਾਂ ਤਹਿਤ ਗਿ੍ਫਤਾਰ ਕੀਤਾ ਹੈ | ਮਾਂਟਰੀਅਲ ਦੇ 45 ਸਾਲਾ ਲੂਸੀਆਨੋ ਫਰਾਟੋਲਿਨ ਨੇ ਰਿਪੋਰਟ ਲਿਖਵਾਈ ਸੀ ਕਿ ਅਪਸਟੇਟ ਨਿਊਯਾਰਕ 'ਚ ਛੁੱਟੀਆਂ ਮਨਾਉਣ ਦੌਰਾਨ ਉਸ ਦੀ ਧੀ ਨੂੰ ਅਗਵਾ ਕਰ ਲਿਆ ਗਿਆ ਹੈ | ਇਸ ਤੋਂ ਬਾਅਦ ਧੀ ਮੇਲੀਨਾ ਫਰਾਟੋਲਿਨ ਦੀ ਲਾਸ਼ ਜੰਗਲ 'ਚੋਂ ਇਕ ਛੱਪੜ 'ਚੋਂ ਬਰਾਮਦ ਹੋਈ ਸੀ | ਨਿਊ ਯਾਰਕ ਸਟੇਟ ਪੁਲਿਸ ਕੈਪਟਨ ਰਾਬਰਟ ਮੈਕੋਨੈਲ ਨੇ ਕਿਹਾ ਹੈ ਕਿ ਲੂਸੀਆਨੋ ਵਿਰੁੱਧ ਹੱਤਿਆ ਤੇ ਲਾਸ਼ ਖੁਰਦ ਬੁਰਦ ਕਰਨ ਦੇ ਦੋਸ਼ ਲਾਏ ਗਏ ਹਨ | ਅਦਾਲਤੀ ਅਧਿਕਾਰੀਆਂ ਅਨੁਸਾਰ ਉਸ ਨੇ ਅਜੇ ਤੱਕ ਆਪਣਾ ਗੁਨਾਹ ਮੰਨਿਆ ਨਹੀਂ ਹੈ |

ਪਿਛਲੀ ਖ਼ਬਰ ਐਡੀਲੇਡ 'ਚ ਪੰਜਾਬੀ ਵਿਦਿਆਰਥੀ ਦੀ ਕੁੱਟਮਾਰ-ਹੋਇਆ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਗੀਤਾ ਗੋਪੀਨਾਥ ਨੇ ਆਈ.ਐਮ.ਐਫ. ਛੱਡਣ ਦਾ ਕੀਤਾ ਐਲਾਨ