03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2025

ਇਟਲੀ 'ਚ ਪੰਜਾਬਣ ਕੁੜੀ ਨੇ ਫਾਰਮੇਸੀ ਦੀ ਡਿਗਰੀ 97 ਫ਼ੀਸਦੀ ਅੰਕਾਂ ਨਾਲ ਕੀਤੀ ਪਾਸ

ਬਰੇਸ਼ੀਆ (ਇਟਲੀ), 22 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)-ਵਿਸ਼ਵ ਭਰ 'ਚ ਵੱਸਦੇ ਪੰਜਾਬੀ ਹਰ ਖਿੱਤੇ 'ਚ ਮਿਹਨਤ ਸਦਕਾ ਕਾਮਯਾਬੀਆ ਹਾਸਿਲ ਕਰ ਰਹੇ ਹਨ | ਇਟਲੀ 'ਚ ਵੱਡੀ ਗਿਣਤੀ 'ਚ ਵੱਸਦੇ ਪੰਜਾਬੀਆਂ ਦੀ ਨਵੀਂ ਪੀੜੀ ਪੜਾਈ ਨਾਲ ਆਏ ਦਿਨ ਵੱਡੀਆਂ ਮੱਲਾਂ ਮਾਰਕੇ ਵੱਖ ਵੱਖ ਖਿੱਤਿਆ 'ਚ ਨੌਕਰੀਆਂ...

ਅਜੀਤ ਡੈਸਕ 23-07-2025

ਬਰੇਸ਼ੀਆ (ਇਟਲੀ), 22 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)-ਵਿਸ਼ਵ ਭਰ 'ਚ ਵੱਸਦੇ ਪੰਜਾਬੀ ਹਰ ਖਿੱਤੇ 'ਚ ਮਿਹਨਤ ਸਦਕਾ ਕਾਮਯਾਬੀਆ ਹਾਸਿਲ ਕਰ ਰਹੇ ਹਨ | ਇਟਲੀ 'ਚ ਵੱਡੀ ਗਿਣਤੀ 'ਚ ਵੱਸਦੇ ਪੰਜਾਬੀਆਂ ਦੀ ਨਵੀਂ ਪੀੜੀ ਪੜਾਈ ਨਾਲ ਆਏ ਦਿਨ ਵੱਡੀਆਂ ਮੱਲਾਂ ਮਾਰਕੇ ਵੱਖ ਵੱਖ ਖਿੱਤਿਆ 'ਚ ਨੌਕਰੀਆਂ ਹਾਸਿਲ ਕਰ ਚੁੱਕੇ ਹਨ | ਪੰਜਾਬ ਦੀ ਕੁਰਾਲੀ ਨਾਲ ਸੰਬੰਧਿਤ ਸਿਲਵੀਆ ਸ਼ਰਮਾ ਨੇ ਇਟਲੀ ਦੀ ਬਰੇਸ਼ੀਆ ਯੂਨੀਵਸਿਟੀ ਤੋਂ ਫਾਰਮੇਸੀ ਦੀ ਡਿਗਰੀ 97 ਫ਼ੀਸਦੀ ਅੰਕਾਂ ਨਾਲ ਪਾਸ ਕਰ ਲਈ ਹੈ | ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸਿਲਵੀਆ ਦੇ ਮਾਤਾ ਪਿਤਾ ਵੀਨਾ ਸ਼ਰਮਾ ਤੇ ਡਿੰਪਲ ਸ਼ਰਮਾ ਨੇ ਦੱਸਿਆਂ ਕਿ ਉਹਨਾਂ ਦਾ ਪਰਿਵਾਰ 33 ਸਾਲ ਤੋਂ ਇਟਲੀ ਰਹਿ ਰਿਹਾ ਹੈ | ਉਹਨਾਂ ਦੀ ਹੋਣਹਾਰ ਧੀ ਬਚਪਨ ਤੋਂ ਪੜਾਈ 'ਚ ਹੁਸ਼ਿਆਰ ਸੀ ਤੇ ਉਸ ਦੇ ਚਲਦਿਆਂ ਉਹਨਾਂ ਦੀ ਬੇਟੀ ਨੇ ਫਾਰਮੇਸੀ ਦੀ ਡਿਗਰੀ ਹਾਸਿਲ ਕਰ ਲਈ ਹੈ | ਉਸ ਨੇ ਆਪਣਾ ਅਤੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ ਹੈ |

ਪਿਛਲੀ ਖ਼ਬਰ ਰਾਕੇਸ਼ ਰੋਸ਼ਨ ਦੀ ਹਸਪਤਾਲ 'ਚ ਸਫ਼ਲਤਾਪੂਰਵਕ ਸਰਜਰੀ ਅਗਲੀ ਖ਼ਬਰ ਐਡੀਲੇਡ 'ਚ ਪੰਜਾਬੀ ਵਿਦਿਆਰਥੀ ਦੀ ਕੁੱਟਮਾਰ-ਹੋਇਆ ਗੰਭੀਰ ਜ਼ਖ਼ਮੀ