03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2025

ਮੀਂਹ ਕਰਕੇ ਕੰਧ 'ਚ ਆਇਆ ਕਰੰਟ, ਲਪੇਟ 'ਚ ਆਏ ਨੌਜਵਾਨ ਦੀ ਮੌਤ

ਚੋਗਾਵਾਂ/ਅੰਮ੍ਰਿਤਸਰ, 27 ਅਗਸਤ (ਗੁਰਵਿੰਦਰ ਸਿੰਘ ਕਲਸੀ)-ਕਸਬਾ ਚੋਗਾਵਾਂ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ...

ਅਜੀਤ ਡੈਸਕ 27-08-2025

ਚੋਗਾਵਾਂ/ਅੰਮ੍ਰਿਤਸਰ, 27 ਅਗਸਤ (ਗੁਰਵਿੰਦਰ ਸਿੰਘ ਕਲਸੀ)-ਕਸਬਾ ਚੋਗਾਵਾਂ ਵਿਖੇ ਕਰੰਟ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਕਸਬਾ ਚੋਗਾਵਾਂ ਦੇ ਰਾਜੂ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦਾ ਪੁੱਤਰ ਕੁਲਦੀਪ ਸਿੰਘ (16) ਜੋ ਘਰ ਵਿਚ ਲੱਗੀਆਂ ਲੋਹੇ ਦੀਆਂ ਪੌੜੀਆਂ ਰਾਹੀਂ ਛੱਤ 'ਤੇ ਚੜ੍ਹਨ ਲੱਗਾ ਤੇ ਭਾਰੀ ਬਰਸਾਤ ਕਾਰਨ ਕੰਧਾਂ ਵਿਚ ਕਰੰਟ ਆ ਗਿਆ। ਉਸ ਨੂੰ ਕਰੰਟ ਦਾ ਜ਼ਬਰਦਸਤ ਝਟਕਾ ਲੱਗਾ। ਮੈਂ ਬਚਾਉਣ ਲਈ ਅੱਗੇ ਆਇਆ ਤਾਂ ਮੈਨੂੰ ਵੀ ਜ਼ਬਰਦਸਤ ਕਰੰਟ ਲੱਗਾ। ਜ਼ਖਮੀ ਹਾਲਤ ਵਿਚ ਸਾਨੂੰ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਮੇਰੇ ਪੁੱਤਰ ਕੁਲਦੀਪ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪਿੰਡ ਵਿਚ ਵਾਪਰੀ ਇਸ ਘਟਨਾ ਨਾਲ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। 

ਪਿਛਲੀ ਖ਼ਬਰ ਸੀਨੀਅਰ ਆਈ.ਪੀ.ਐਸ. ਅਫ਼ਸਰ ਸੁਰਿੰਦਰਪਾਲ ਸਿੰਘ ਪਰਮਾਰ ਬਹਾਲ ਅਗਲੀ ਖ਼ਬਰ ਵੈਸ਼ਨੋ ਦੇਵੀ ਹਾਦਸਾ: ਪ੍ਰਧਾਨ ਮੰਤਰੀ ਵਲੋਂ ਸੰਵੇਦਨਾਵਾਂ ਪ੍ਰਗਟ