03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹਬੀਬ ਕੇ ਬੰਨ੍ਹ ਨੂੰ ਬਚਾਉਣ ਲਈ ਅੱਧੀ ਰਾਤ ਨੂੰ ਵੀ ਸੰਗਤਾਂ ਕਰ ਰਹੀਆਂ ਸੇਵਾ

ਫ਼ਿਰੋਜ਼ਪੁਰ, 2 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰਤੋਂ ਨੇੜਲੇ ਇਲਾਕੇ ਵਿਚ ਦਰਿਆ ਸਤਲੁਜ ਦੇ ਪਾਣੀ ਦੇ ਵਧਦੇ ਖ਼ਤਰੇ ਦੇ ਚਲਦਿਆਂ ਹਬੀਬ ਕੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਲੋਕਾਂ ਨੇ ਆਪਣੇ ਬਲਬੂਤੇ 'ਤੇ ...

ਅਜੀਤ ਡੈਸਕ 02-09-2025

ਫ਼ਿਰੋਜ਼ਪੁਰ, 2 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰਤੋਂ ਨੇੜਲੇ ਇਲਾਕੇ ਵਿਚ ਦਰਿਆ ਸਤਲੁਜ ਦੇ ਪਾਣੀ ਦੇ ਵਧਦੇ ਖ਼ਤਰੇ ਦੇ ਚਲਦਿਆਂ ਹਬੀਬ ਕੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਲੋਕਾਂ ਨੇ ਆਪਣੇ ਬਲਬੂਤੇ 'ਤੇ ਇਕ ਵੱਡੀ ਮਿਸਾਲ ਕਾਇਮ ਕੀਤੀ ਹੈ। ਅੱਧੀ ਰਾਤ ਨੂੰ ਵੀ ਹਜ਼ਾਰਾਂ ਦੀ ਗਿਣਤੀ ਵਿਚ ਨੇੜਲੇ ਪਿੰਡਾਂ ਤੋਂ ਆਈਆਂ ਸੰਗਤਾਂ ਨੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਕੰਮ ਵਿਚ ਲੱਗੀਆਂ ਹੋਈਆਂ ਹਨ। ਸਥਾਨਕ ਲੋਕਾਂ ਦੇ ਸਹਿਯੋਗ ਨਾਲ ਦੇਰ ਰਾਤ ਚੱਲ ਰਹੀ।

ਇਹ ਸਾਰੀ ਕਾਰਵਾਈ ਨਾ ਕਿਸੇ ਸਰਕਾਰੀ ਅਦਾਰੇ ਦੀ ਮਦਦ ਨਾਲ ਹੋਈ, ਨਾ ਫ਼ੌਜ ਮੌਕੇ 'ਤੇ ਸੀ ਅਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਦਿਖਾਈ ਦਿੱਤਾ। ਫਿਰ ਵੀ ਲੋਕਾਂ ਦਾ ਉਤਸ਼ਾਹ ਦੇਖਣ ਯੋਗ ਸੀ। ਬੋਰੀਆਂ ਭਰਨੀਆਂ, ਮਿੱਟੀ ਲੈ ਕੇ ਜਾਣਾ ਅਤੇ ਰਾਤ ਭਰ ਜਾਗ ਕੇ ਕੰਮ ਕਰਨਾ ਇਹ ਸਾਰਾ ਕੁਝ ਸਿਰਫ ਲੋਕਾਂ ਦੀ ਆਪਣੀ ਹਿੰਮਤ ਅਤੇ ਸਮਰਪਣ ਨਾਲ ਹੋਇਆ।

ਪਿਛਲੀ ਖ਼ਬਰ ਸੈਮੀਕੋਨ ਮਿਸ਼ਨ 2.0 ਭਾਰਤ ਵਿਚ ਡਿਜ਼ਾਈਨ ਕੀਤੇ ਗਏ ਚਿੱਪਸੈੱਟਾਂ ਨੂੰ ਸਵਦੇਸ਼ੀ ਆਈਪੀ ਨਾਲ ਤਰਜੀਹ ਦੇਵੇਗਾ: ਅਸ਼ਵਨੀ ਵੈਸ... ਅਗਲੀ ਖ਼ਬਰ ਭਾਰਤ ਨੇ ਕਾਬੁਲ ਲਈ 21 ਟਨ ਭੁਚਾਲ ਸਹਾਇਤਾ ਹਵਾਈ ਜਹਾਜ਼ ਰਾਹੀਂ ਪਹੁੰਚਾਈ