04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਕਾਫ਼ੀ ਘਟਿਆ

ਬਿਆਸ, 3 ਸਤੰਬਰ (ਪਰਮਜੀਤ ਸਿੰਘ ਰੱਖੜਾ) - ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਦਰਿਆ ਰਿਕਾਰਡ ਪੱਧਰ 'ਤੇ ਵਹਿ ਰਹੇ ਹਨ ਅਤੇ ਇਸ ਦੌਰਾਨ ਦਰਿਆਈ ਪਾਣੀ ਦੇ ਪ੍ਰਭਾਵ ਕਾਰਨ ਵੱਖ-ਵੱਖ ਥਾਵਾਂ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਸਥਿਤੀ ਬਾਰੇ...

ਅਜੀਤ ਡੈਸਕ 03-09-2025

ਬਿਆਸ, 3 ਸਤੰਬਰ (ਪਰਮਜੀਤ ਸਿੰਘ ਰੱਖੜਾ) - ਪਿਛਲੇ ਕੁਝ ਦਿਨਾਂ ਤੋਂ ਪੰਜਾਬ ਭਰ ਵਿਚ ਦਰਿਆ ਰਿਕਾਰਡ ਪੱਧਰ 'ਤੇ ਵਹਿ ਰਹੇ ਹਨ ਅਤੇ ਇਸ ਦੌਰਾਨ ਦਰਿਆਈ ਪਾਣੀ ਦੇ ਪ੍ਰਭਾਵ ਕਾਰਨ ਵੱਖ-ਵੱਖ ਥਾਵਾਂ ਦੀਆਂ ਵੱਖ-ਵੱਖ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਸਥਿਤੀ ਬਾਰੇ ਗੱਲ ਕਰਦਿਆਂ, ਬਿਆਸ ਦਰਿਆ ਦੇ ਪਾਣੀ ਦਾ ਪੱਧਰ ਪਹਿਲਾਂ ਦੇ ਮੁਕਾਬਲੇ ਅੱਜ ਘਟਿਆ ਹੋਇਆ ਹੈ। ਇਰੀਗੇਸ਼ਨ ਵਿਭਾਗ ਦੇ ਅਧਿਕਾਰੀ ਉਮੇਦ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਆਸ ਦਰਿਆ ਵਿਚ ਇਸ ਸੀਜ਼ਨ ਦੌਰਾਨ ਪਾਣੀ ਦਾ ਉੱਚਤਮ ਪੱਧਰ ਦਰਿਆ ਵਿਚ ਲਗਾਏ ਗੇਜ ਅਨੁਸਾਰ 743.60 ਮਾਪਿਆ ਗਿਆ ਸੀ, ਜਿਸ ਦਾ ਨਿਕਾਸ ਪੱਧਰ 2 ਲੱਖ 35000 ਤੱਕ ਪੁੱਜ ਗਿਆ ਸੀ ਅਤੇ ਸਵੇਰੇ 9 ਵਜੇ 742.50 ਗੇਜ ਅਤੇ ਨਿਕਾਸ ਪੱਧਰ 1 ਲੱਖ 88000 ਹੈ । ਪਹਿਲਾਂ ਨਾਲੋਂ 47000 ਕਿਊÇਸਕ ਪਾਣੀ ਘਟਿਆ ਹੈ, ਜੋ ਕਿ ਬਹੁਤ ਰਾਹਤ ਵਾਲੀ ਖ਼ਬਰ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪਹਾੜਾਂ ਵਿਚ ਮੀਂਹ ਜਾਰੀ ਹੈ ਅਤੇ ਇਹ ਸਪਸ਼ਟ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਵਿਚ ਪਾਣੀ ਦਾ ਪੱਧਰ ਘਟੇਗਾ ਜਾਂ ਵਧੇਗਾ।

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ’ਚ ਅੱਜ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਅਗਲੀ ਖ਼ਬਰ ਦਰਿਆ ਬਿਆਸ ਦੇ ਪਾਣੀ ਦਾ ਪੱਧਰ ਹੋਇਆ ਘੱਟ