13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚੰਡੀਗੜ੍ਹ ਟਰਾਂਸਪੋਰਟ ਦੀ ਪਲਟੀ ਬੱਸ, 17 ਤੋਂ 18 ਸਵਾਰੀਆਂ ਜ਼ਖ਼ਮੀ

ਚੰਡੀਗੜ੍ਹ, 5 ਸਤੰਬਰ (ਸੰਦੀਪ)- ਚੰਡੀਗੜ੍ਹ ਦੇ ਸੈਕਟਰ 17 ਦੇ ਬਾਹਰ ਇਕ ਚੰਡੀਗੜ੍ਹ ਟਰਾਂਸਪੋਰਟ ਦੀ ਬੱਸ ਅਚਾਨਕ ਸੜਕ ’ਤੇ ਪਲਟ ਗਈ। ਜਾਣਕਾਰੀ ਅਨੁਸਾਰ ਇਸ ਦੇ ਵਿਚ ਤਕਰੀਬਨ 17 ਤੋਂ....

ਅਜੀਤ ਡੈਸਕ 05-09-2025

ਚੰਡੀਗੜ੍ਹ, 5 ਸਤੰਬਰ (ਸੰਦੀਪ)- ਚੰਡੀਗੜ੍ਹ ਦੇ ਸੈਕਟਰ 17 ਦੇ ਬਾਹਰ ਇਕ ਚੰਡੀਗੜ੍ਹ ਟਰਾਂਸਪੋਰਟ ਦੀ ਬੱਸ ਅਚਾਨਕ ਸੜਕ ’ਤੇ ਪਲਟ ਗਈ। ਜਾਣਕਾਰੀ ਅਨੁਸਾਰ ਇਸ ਦੇ ਵਿਚ ਤਕਰੀਬਨ 17 ਤੋਂ 18 ਸਵਾਰੀਆਂ ਸਵਾਰ ਸਨ ਪਰ ਤਕਰੀਬਨ ਚਾਰ ਤੋਂ ਪੰਜ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਬੱਸ ਵਿਚ ਲੱਗੇ ਸੀ.ਸੀ.ਟੀ.ਵੀ. ਰਾਹੀਂ ਜਾਂਚ ਪੜਤਾਲ ਹੋਵੇਗੀ, ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਇਹ ਪੂਰਾ ਹਾਦਸਾ ਕਿਸ ਤਰੀਕੇ ਨਾਲ ਵਾਪਰਿਆ।

ਪਿਛਲੀ ਖ਼ਬਰ ‘‘ਪੰਜਾਬੀਆਂ ਦੇ ਮੁੜ ਵਸੇਬੇ ਤੇ ਮੈਡੀਕਲ ਸਹੂਲਤਾਂ ਲਈ ਦਵਾਂਗਾ 5 ਕਰੋੜ ਰੁਪਏ’’- ਅਕਸ਼ੇ ਕੁਮਾਰ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਰਾਹਤ ਸਮੱਗਰੀ ਦੇ ਨਾਲ ਨਾਲ ਪੰਜਾਬ ਦੇ ਹੜ ਪੀੜਤ ਲੋਕਾਂ ਦੇ ਮੁੜ ਵਸੇਬੇ ਲਈ ਵੀ ਯਤਨ ਜਾਰੀ- ਹਰਜਿੰ...