06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸੰਗਰੂਰ ਦੀ ਮਹਿਕ ਗੁਪਤਾ ਬਣੀ ਜੱਜ

ਸੰਗਰੂਰ, 28 ਸਤੰਬਰ (ਧੀਰਜ ਪਿਸ਼ੌਰੀਆ)-ਸੰਗਰੂਰ ਦੀ ਮਹਿਕ ਗੁਪਤਾ ਪੁੱਤਰੀ ਰਾਮਨਾਥ ਅਤੇ ਰੀਟਾ ਗੁਪਤਾ ਨੇ ਹਿਮਾਚਲ...

ਅਜੀਤ ਡੈਸਕ 28-09-2025

ਸੰਗਰੂਰ, 28 ਸਤੰਬਰ (ਧੀਰਜ ਪਿਸ਼ੌਰੀਆ)-ਸੰਗਰੂਰ ਦੀ ਮਹਿਕ ਗੁਪਤਾ ਪੁੱਤਰੀ ਰਾਮਨਾਥ ਅਤੇ ਰੀਟਾ ਗੁਪਤਾ ਨੇ ਹਿਮਾਚਲ ਜੁਡੀਸ਼ੀਅਲ ਪ੍ਰੀਖਿਆ ਚੌਥੇ ਰੈਂਕ ਵਿਚ ਪਾਸ ਕਰਕੇ ਆਪਣੇ ਮਾਪਿਆਂ ਅਤੇ ਸੰਗਰੂਰ ਦਾ ਨਾਮ ਰੌਸ਼ਨ ਕੀਤਾ ਹੈ। ਹਿਮਾਚਲ ਵਿਚ ਜੱਜ ਬਣਨ ਜਾ ਰਹੀ ਮਹਿਕ ਗੁਪਤਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਖਤ ਮਿਹਨਤ ਅਤੇ ਪਰਿਵਾਰ ਵਲੋਂ ਦਿੱਤੀ ਹੱਲਾਸ਼ੇਰੀ ਸਦਕਾ ਉਹ ਇਹ ਪ੍ਰੀਖਿਆ ਪਾਸ ਕਰਨ ਵਿਚ ਸਫਲ ਹੋਈ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਾਨੂੰਨ ਦੀ ਪੜ੍ਹਾਈ ਪ੍ਰਾਪਤ ਕਰਨ ਵਾਲੀ ਮਹਿਕ ਗੁਪਤਾ ਦੇ ਘਰ ਤਾਇਆ ਚੋਖਾ ਰਾਮ ਸੇਵਾ-ਮੁਕਤ ਆਈ.ਏ.ਐਸ., ਤਾਇਆ ਤ੍ਰਿਲੋਕ ਅਤੇ ਪਿਤਾ ਰਾਮ ਨਾਥ ਨੂੰ ਵਧਾਈਆਂ ਦੇਣ ਵਾਲਿਆਂ ਦਾ ਸਵੇਰ ਤੋਂ ਹੀ ਤਾਂਤਾ ਲੱਗਾ ਹੋਇਆ ਹੈ। 

ਪਿਛਲੀ ਖ਼ਬਰ ਪਿੰਡ ਗੁਰਮ ਵਿਖੇ ਸ਼ਹੀਦ ਭਗਤ ਸਿੰਘ ਦਾ ਆਦਮ-ਕੱਦ ਬੁੱਤ ਸਥਾਪਿਤ ਅਗਲੀ ਖ਼ਬਰ ਨੌਜਵਾਨ ਵਲੋਂ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ