25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2025

ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਜੰਡਿਆਲਾ ਗੁਰੂ ਪੁੱਜਣ 'ਤੇ ਨਿੱਘਾ ਸਵਾਗਤ

ਜਲੰਧਰ, 4 ਅਕਤੂਬਰ-ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਨਕੋਦਰ...

ਅਜੀਤ ਡੈਸਕ 04-10-2025

ਜਲੰਧਰ, 4 ਅਕਤੂਬਰ-ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਨਕੋਦਰ ਤੋਂ ਚੱਲ ਕੇ ਜੰਡਿਆਲਾ ਗੁਰੂ ਪਹੁੰਚੀ, ਜਿਸ ਦਾ ਨਿੱਘਾ ਸਵਾਗਤ ਜੰਡਿਆਲਾ ਗੁਰੂ ਦੇ ਐਸ.ਸੀ. ਭਾਈਚਾਰੇ ਵਲੋਂ ਤੇ ਕਾਂਗਰਸ ਦੇ ਵਰਕਰਾਂ ਵਲੋਂ ਕੀਤਾ ਗਿਆ। ਸ਼ੋਭਾ ਯਾਤਰਾ ਵਿਚ ਸੰਗਤਾਂ ਦਾ ਵੱਡਾ ਇਕੱਠ ਸੀ। ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਲੋਂ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲਿਆ। ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਮਾਨਾਵਾਲਾ ਅਤੇ ਗੋਲਡਨ ਗੇਟ ਵਿਚ ਵੱਡਾ ਇਕੱਠ ਵੇਖਣ ਨੂੰ ਮਿਲਿਆ ਜਿਥੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਭੰਡਾਰੀ ਪੋਲ ਉਤੇ, ਫਿਰ ਵਾਲਮੀਕ ਤੀਰਥ ਸਥਾਨ ਉਤੇ ਪਹੁੰਚ ਕੇ ਯਾਤਰਾ ਦੀ ਸਮਾਪਤੀ ਕੀਤੀ ਗਈ। 

 

ਪਿਛਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਰੱਖੇ ਜਾਣਗੇ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ 'ਜੋੜਾ ਸਾਹਿਬ'- ਕੇਂਦਰੀ ਮੰਤਰੀ ਹਰਦੀਪ ਸ... ਅਗਲੀ ਖ਼ਬਰ ਰਾਜਨੀਤਿਕ ਆਗੂ ਸੁਖਵਿੰਦਰ ਸਿੰਘ ਕਲਕੱਤਾ ਦੀ ਗੋਲੀਆਂ ਮਾਰ ਕੇ ਹੱਤਿਆ