25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2025

ਦੁਸਹਿਰੇ ਵਾਲੇ ਦਿਨ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼

ਭੰਡਾਲ ਬੇਟ (ਕਪੂਰਥਲਾ), 5 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ) - ਪਿੰਡ ਸੁਰਖਪੁਰ ਅਕਬਰਪੁਰ ਦੇ 26 ਸਾਲਾ ਨੌਜਵਾਨ ਸੁਰਜੀਤ ਸਿੰਘ ਗੋਪੀ ਪੁੱਤਰ ਬਲਵੀਰ ਸਿੰਘ ਜੋ ਕਿ ਦੁਸਹਿਰੇ ਵਾਲੇ ਦਿਨ ਪਿੰਡ ਦੇ ਹੀ ਨੌਜਵਾਨ ਮਨੂੰ ਨਾਲ ਕਪੂਰਥਲੇ...

ਅਜੀਤ ਡੈਸਕ 05-10-2025

ਭੰਡਾਲ ਬੇਟ (ਕਪੂਰਥਲਾ), 5 ਅਕਤੂਬਰ (ਜੋਗਿੰਦਰ ਸਿੰਘ ਜਾਤੀਕੇ) - ਪਿੰਡ ਸੁਰਖਪੁਰ ਅਕਬਰਪੁਰ ਦੇ 26 ਸਾਲਾ ਨੌਜਵਾਨ ਸੁਰਜੀਤ ਸਿੰਘ ਗੋਪੀ ਪੁੱਤਰ ਬਲਵੀਰ ਸਿੰਘ ਜੋ ਕਿ ਦੁਸਹਿਰੇ ਵਾਲੇ ਦਿਨ ਪਿੰਡ ਦੇ ਹੀ ਨੌਜਵਾਨ ਮਨੂੰ ਨਾਲ ਕਪੂਰਥਲੇ ਦੁਸਹਿਰੇ ਦਾ ਮੇਲਾ ਦੇਖਣ ਗਿਆ ਸੀ, ਵਾਪਿਸ ਨਹੀਂ ਆਇਆ ਸੀ। ਪਰਿਵਾਰ ਵਲੋਂ ਥਾਣਾ ਫੱਤੂਢੀਂਗਾ ਵਿਖੇ ਰਿਪੋਰਟ ਵੀ ਦਰਜ ਕਰਵਾਈ ਗਈ ਸੀ। ਅੱਜ ਉਕਤ ਨੌਜਵਾਨ ਮਨੂੰ ਨੇ ਪਿੰਡ ਦੇ ਸਰਪੰਚ ਨੂੰ ਦੱਸਿਆ ਕਿ ਗੋਪੀ ਦੀ ਲਾਸ਼ ਡੋਗਰਾਂਵਾਲ ਨੇੜੇ ਕਮਾਦ ਵਿਚ ਪਈ ਹੈ। ਇਸ ਸੰਬੰਧੀ ਪਿੰਡ ਵਾਸੀਆਂ ਨੇ ਡੋਗਰਾਂਵਾਲ ਦੇ ਨੇੜੇ ਆ ਕੇ ਦੇਖਿਆ ਤਾਂ ਉਕਤ ਨੌਜਵਾਨ ਗੋਪੀ ਦੀ ਲਾਸ਼ ਕਮਾਦ ਵਿਚ ਪਈ ਸੀ। ਇਸ ਦੀ ਘਟਨਾ ਥਾਣਾ ਕੋਤਵਾਲੀ ਵਿਖੇ ਦਿੱਤੀ ਗਈ ਤਾਂ ਸਬ ਇੰਸਪੈਕਟਰ ਲਾਭ ਸਿੰਘ ਨੇ ਘਟਨਾ ਸਥਾਨ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਕੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਭੇਜ ਦਿੱਤਾ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਵਲੋਂ ਦਾਰਜੀਲਿੰਗ ਵਿਚ ਪੁਲ ਹਾਦਸੇ ਕਾਰਨ ਹੋਏ ਜਾਨੀ ਨੁਕਸਾਨ 'ਤੇ ਸੋਗ ਪ੍ਰਗਟ ਅਗਲੀ ਖ਼ਬਰ ਸਾਬਕਾ ਫ਼ੌਜੀ ਨੂੰ ਇਕਲੌਤੇ ਪੁੱਤਰ ਨੇ ਗੋਲੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ