25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2025

ਨਗਰ ਪੰਚਾਇਤ ਨਡਾਲਾ ਦੇ ਮੀਤ ਪ੍ਰਧਾਨ ਸੰਦੀਪ ਪਸਰੀਚਾ ਨੂੰ ਨਡਾਲਾ ਪੁਲਿਸ ਨੇ ਕੀਤਾ ਗ੍ਰਿਫਤਾਰ

ਨਡਾਲਾ (ਕਪੂਰਥਲਾ), 5 ਅਕਤੂਬਰ ( ਰਘਬਿੰਦਰ ਸਿੰਘ) - ਨਗਰ ਪੰਚਾਇਤ ਨਡਾਲਾ ਦੇ ਮੀਤ ਪ੍ਰਧਾਨ ਸੰਦੀਪ ਪਸਰੀਚਾ ਨੂੰ ਅੱਜ ਨਡਾਲਾ ਪੁਲਿਸ ਨੇ ਕੁੱਟਮਾਰ ਮਾਮਲੇ ਚ ਗ੍ਰਿਫਤਾਰ ਕੀਤਾ ਹੈ, ਜਿਸ ਦੇ ਚਲਦਿਆਂ ਕਾਂਗਰਸੀ ਵਰਕਰਾਂ, ਨਡਾਲਾ ਦੇ ਮੋਹਤਬਰਾਂ, ਕਿਸਾਨ...

ਅਜੀਤ ਡੈਸਕ 05-10-2025

ਨਡਾਲਾ (ਕਪੂਰਥਲਾ), 5 ਅਕਤੂਬਰ ( ਰਘਬਿੰਦਰ ਸਿੰਘ) - ਨਗਰ ਪੰਚਾਇਤ ਨਡਾਲਾ ਦੇ ਮੀਤ ਪ੍ਰਧਾਨ ਸੰਦੀਪ ਪਸਰੀਚਾ ਨੂੰ ਅੱਜ ਨਡਾਲਾ ਪੁਲਿਸ ਨੇ ਕੁੱਟਮਾਰ ਮਾਮਲੇ ਚ ਗ੍ਰਿਫਤਾਰ ਕੀਤਾ ਹੈ, ਜਿਸ ਦੇ ਚਲਦਿਆਂ ਕਾਂਗਰਸੀ ਵਰਕਰਾਂ, ਨਡਾਲਾ ਦੇ ਮੋਹਤਬਰਾਂ, ਕਿਸਾਨ ਜਥੇਬੰਦੀਆਂ ਨੇ ਨਡਾਲਾ ਚੋਂਕੀ ਚ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲੱਗਾ ਦਿੱਤਾ। ਹਵਾਲਾਤ ਵਿਚ ਸੰਦੀਪ ਪਸਰੀਚਾ ਨੇ ਦੱਸਿਆ ਕੇ ਇਹ ਮੁਕਦਮਾ ਝੂਠਾ ਦਾਇਰ ਕੀਤਾ ਗਿਆ ਹੈ, ਜਿਸ ਦਿਨ ਉਕਤ ਮਾਮਲੇ ਦੀ ਸ਼ਿਕਾਇਤ ਦਰਜ ਹੋਈ, ਉਸ ਦਿਨ ਮੈਂ ਇੱਥੇ ਹੀ ਨਹੀਂ ਸਾਂ। ਓਧਰ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਇਸ ਗ੍ਰਿਫ਼ਤਾਰੀ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ।

ਪਿਛਲੀ ਖ਼ਬਰ ਨੌਜਵਾਨ ਆਗੂ ਸੁਖਵਿੰਦਰ ਸਿੰਘ ਕਲਕੱਤਾ ਹੱਤਿਆ ਮਾਮਲੇ ਵਿਚ ਪੁਲਿਸ ਨੇ 3 ਮੁਲਜ਼ਮਾਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅਧਿਆਪਕਾਂ ਦਾ ਸਨਮਾਨ