27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2025

ਰਾਘੋਪੁਰ ਦੇ ਲੋਕਾਂ ਨੇ ਮੇਰੇ 'ਤੇ 2 ਵਾਰ ਭਰੋਸਾ ਕੀਤਾ ਹੈ, ਮੈਨੂੰ ਵਿਸ਼ਵਾਸ ਹੈ ਕਿ ਉਹ ਦੁਬਾਰਾ ਮੇਰੇ 'ਤੇ ਭਰੋਸਾ ਕਰਨਗੇ - ਤੇਜਸਵੀ ਯਾਦਵ

ਹਾਜੀਪੁਰ (ਬਿਹਾਰ), 15 ਅਕਤੂਬਰ (ਏਐਨਆਈ): ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਨੇ ਰਾਘੋਪੁਰ ਵਿਧਾਨ ਸਭਾ ਹਲਕੇ ਤੋਂ ਆਪਣੀ ਸੀਟ ...

ਅਜੀਤ ਡੈਸਕ 15-10-2025

ਹਾਜੀਪੁਰ (ਬਿਹਾਰ), 15 ਅਕਤੂਬਰ (ਏਐਨਆਈ): ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਤੇਜਸਵੀ ਯਾਦਵ ਨੇ ਰਾਘੋਪੁਰ ਵਿਧਾਨ ਸਭਾ ਹਲਕੇ ਤੋਂ ਆਪਣੀ ਸੀਟ ਜਿੱਤਣ ਦਾ ਭਰੋਸਾ ਪ੍ਰਗਟ ਕੀਤਾ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਸੂਬੇ ਵਿਚ ਬੇਰੁਜ਼ਗਾਰੀ ਨੂੰ ਦੂਰ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਆਪਣੀ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ।

ਤੇਜਸਵੀ ਨੇ ਮੌਜੂਦਾ ਸ਼ਾਸਨ ਪ੍ਰਤੀ ਵਧਦੀ ਜਨਤਾ ਦੀ ਅਸੰਤੁਸ਼ਟੀ ਨੂੰ ਉਜਾਗਰ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ  ਮਹਾਗੱਠਜੋੜ ਆਉਣ ਵਾਲੀਆਂ ਰਾਜ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਡਾ ਮਹਾਗੱਠਜੋੜ 243 ਸੀਟਾਂ 'ਤੇ ਚੋਣ ਲੜ ਰਿਹਾ ਹੈ ਅਤੇ ਮੈਨੂੰ ਯਕੀਨ ਹੈ ਕਿ ਇਸ ਵਾਰ ਰਾਜ ਵਿਚ ਸਰਕਾਰ ਬਦਲੇਗੀ।

ਪਿਛਲੀ ਖ਼ਬਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ 14.50 ਕਰੋੜ ਰੁਪਏ ਦੀ ਰਕਮ ਜਾਰੀ-ਲਾਲਜੀਤ ਸਿੰਘ ਭੁੱਲਰ ਅਗਲੀ ਖ਼ਬਰ ਨੌਜਵਾਨ ਸਰਬਜੀਤ ਸਿੰਘ ਸੋਢਾ ਦੀ ਮ੍ਰਿਤਕ ਦੇਹ ਆਸਟ੍ਰੇਲੀਆ ਤੋਂ ਮਹਿਲ ਕਲਾਂ ਪੁੱਜੀ