23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸ਼ਰਧਾਪੂਰਵਕ ਸਵਾਗਤ ਲਈ ਭੂਟਾਨ ਦਾ ਕੀਤਾ ਧੰਨਵਾਦ

ਨਵੀਂ ਦਿੱਲੀ, 9 ਨਵੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸਤਿਕਾਰਯੋਗ ਸਵਾਗਤ ਲਈ ਭੂਟਾਨ ਦੇ ਲੋਕਾਂ ਅਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ। ਐਕਸ 'ਤੇ ਇਕ ...

ਅਜੀਤ ਡੈਸਕ 09-11-2025

ਨਵੀਂ ਦਿੱਲੀ, 9 ਨਵੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸਤਿਕਾਰਯੋਗ ਸਵਾਗਤ ਲਈ ਭੂਟਾਨ ਦੇ ਲੋਕਾਂ ਅਤੇ ਲੀਡਰਸ਼ਿਪ ਦਾ ਧੰਨਵਾਦ ਕੀਤਾ। ਐਕਸ 'ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਕਿ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸਤਿਕਾਰਯੋਗ ਸਵਾਗਤ ਲਈ ਭੂਟਾਨ ਦੇ ਲੋਕਾਂ ਅਤੇ ਲੀਡਰਸ਼ਿਪ ਦਾ ਦਿਲੋਂ ਧੰਨਵਾਦ।

ਉਨ੍ਹਾਂ ਅੱਗੇ ਕਿਹਾਕਿ ਇਹ ਅਵਸ਼ੇਸ਼ ਸ਼ਾਂਤੀ, ਦਇਆ ਅਤੇ ਸਦਭਾਵਨਾ ਦੇ ਸਦੀਵੀ ਸੰਦੇਸ਼ ਦਾ ਪ੍ਰਤੀਕ ਹਨ। ਭਗਵਾਨ ਬੁੱਧ ਦੀਆਂ ਸਿੱਖਿਆਵਾਂ ਸਾਡੇ ਦੋਵਾਂ ਦੇਸ਼ਾਂ ਦੀ ਸਾਂਝੀ ਅਧਿਆਤਮਿਕ ਵਿਰਾਸਤ ਵਿਚਕਾਰ ਇਕ ਪਵਿੱਤਰ ਕੜੀ ਹਨ। ਭਾਰਤ ਨੇ 8 ਨਵੰਬਰ ਤੋਂ 18 ਨਵੰਬਰ ਤੱਕ ਰਾਸ਼ਟਰੀ ਅਜਾਇਬ ਘਰ ਨਵੀਂ ਦਿੱਲੀ ਵਿਚ ਰੱਖੇ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ ਭੂਟਾਨ ਨੂੰ ਜਨਤਕ ਪ੍ਰਦਰਸ਼ਨੀ ਲਈ ਭੇਜੇ ਹਨ, ਜੋ ਦੋਵਾਂ ਦੇਸ਼ਾਂ ਵਿਚਕਾਰ ਡੂੰਘੇ ਅਧਿਆਤਮਿਕ ਅਤੇ ਸੱਭਿਆਚਾਰਕ ਸਬੰਧਾਂ ਦਾ ਇਕ ਹੋਰ ਅਧਿਆਇ ਹੈ।

ਪਿਛਲੀ ਖ਼ਬਰ ਜਾਪਾਨ ਵਿਚ 6.7 ਤੀਬਰਤਾ ਦੇ ਇਕ ਸ਼ਕਤੀਸ਼ਾਲੀ ਭੁਚਾਲ ਨੇ ਦਹਿਸ਼ਤ ਮਚਾਈ , ਸੁਨਾਮੀ ਦੀ ਚਿਤਾਵਨੀ ਵੀ ਜਾਰੀ ਅਗਲੀ ਖ਼ਬਰ ਪਿੰਡ ਹਮੀਦੀ ਵਿਖੇ ਭੁਲੇਖੇ ਨਾਲ ਤਾਰੀਖ਼ ਲੰਘੀ ਦਵਾਈ ਪੀਣ ਕਾਰਨ ਨੌਜਵਾਨ ਦੀ ਮੌਤ