24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਨੇ ਫੜੀ ਹੜ੍ਹ ਪੀੜਤਾਂ ਦੀ ਬਾਂਹ

ਚੋਗਾਵਾਂ (ਅੰਮ੍ਰਿਤਸਰ),14 ਨਵੰਬਰ (ਗੁਰਵਿੰਦਰ ਸਿੰਘ ਕਲਸੀ) - ਪੰਜਾਬ 'ਚ ਆਏ ਹੜ੍ਹਾਂ ਦੇ ਰੂਪ ਵਿਚ ਕੁਦਰਤੀ ਆਫਤ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡਾਂ ਵਿਚ ਹੜ੍ਹਾਂ ਦੇ ਪਾਣੀ ਨਾਲ ਕਈ ਮਕਾਨ...

ਅਜੀਤ ਡੈਸਕ 14-11-2025

ਚੋਗਾਵਾਂ (ਅੰਮ੍ਰਿਤਸਰ),14 ਨਵੰਬਰ (ਗੁਰਵਿੰਦਰ ਸਿੰਘ ਕਲਸੀ) - ਪੰਜਾਬ 'ਚ ਆਏ ਹੜ੍ਹਾਂ ਦੇ ਰੂਪ ਵਿਚ ਕੁਦਰਤੀ ਆਫਤ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡਾਂ ਵਿਚ ਹੜ੍ਹਾਂ ਦੇ ਪਾਣੀ ਨਾਲ ਕਈ ਮਕਾਨ ਵੀ ਡਿੱਗ ਗਏ ਸਨ। ਸਰਹੱਦੀ ਪਿੰਡ ਲੋਧੀ ਗੁੱਜਰ ਵਿਖੇ ਹੜ੍ਹਾਂ ਦੇ ਪਾਣੀ ਕਾਰਨ ਸੁਖਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਕਾਲਾ ਦੇ ਮਕਾਨ ਢਹਿ ਢੇਰੀ ਹੋ ਗਏ ਸਨ। ਘਰ ਦਾ ਸਾਰਾ ਸਾਮਾਨ ਨੁਕਸਾਨਿਆ ਗਿਆ ਸੀ।
ਇਸ ਸੰਬੰਧੀ ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਪ੍ਰੈਜੀਡੈਂਟ ਡਾਕਟਰ ਦਵਿੰਦਰ ਸਿੰਘ ਅਤੇ ਵਾਈਸ ਪ੍ਰਧਾਨ ਬਾਬਾ ਜਗਜੀਤ ਸਿੰਘ ਦੀ ਅਗਵਾਈ ਹੇਠ ਪ੍ਰੀ-ਫੈਬ੍ਰਿਕੇਟਡ ਮਟੀਰੀਅਲ ਨਾਲ ਇਕ ਨਵਾਂ ਘਰ ਅਤੇ ਦੂਜੇ ਘਰ ਦੀ ਮੁਰੰਮਤ ਕਰਵਾ ਕੇ ਦਿੱਤੀ ਗਈ। ਇਸ ਮੌਕੇ ਪਿੰਡ ਲੋਧੀ ਗੁੱਜਰ ਵਿਖੇ ਅੱਜ ਕਰਵਾਏ ਸਮਾਰੋਹ ਦੌਰਾਨ ਕਲਗੀਧਰ ਟਰੱਸਟ ਦੇ ਵਾਈਸ ਪ੍ਰਧਾਨ ਬਾਬਾ ਜਗਜੀਤ ਸਿੰਘ ਅਤੇ ਮੁੰਬਈ ਦੀ ਸੰਗਤ ਦੇ ਸਹਿਯੋਗ ਨਾਲ ਦੋਵੇਂ ਘਰਾਂ ਨੂੰ ਮੁਕੰਮਲ ਤਿਆਰ ਕਰਕੇ ਉਕਤ ਪਰਿਵਾਰਾਂ ਨੂੰ ਸੌਂਪ ਦਿੱਤੇ ਗਏ। ਇਸ ਮੌਕੇ ਬਾਬਾ ਜਗਜੀਤ ਸਿੰਘ ਨੇ ਕਿਹਾ ਕਿ ਇਲਾਕੇ ਦੀਆਂ ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਗ਼ਰੀਬ ਪਰਿਵਾਰਾਂ ਦੇ ਘਰ ਬਣਾ ਕੇ ਦਿੱਤੇ ਗਏ। ਇਹ ਘਰ ਵਿਦੇਸ਼ੀਂ ਤਰਜ 'ਤੇ ਬਣਾਏ ਗਏ ਹਨ, ਜਿਸ ਨੂੰ ਗਰਮੀ ਤੇ ਸਰਦੀ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਦੀ ਮੁਨਿਆਦ 50 ਸਾਲ ਹੈ। ਦੋਵੇਂ ਪਰਿਵਾਰਾਂ ਨੂੰ ਘਰ ਦੇ ਸਾਰੇ ਸਾਮਾਨ ਦੀਆਂ ਸਾਰੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਗਈਆਂ।

ਪਿਛਲੀ ਖ਼ਬਰ ਜੰਮੂ-ਕਸ਼ਮੀਰ : ਪੀਡੀਪੀ ਦੇ ਆਗਾ ਸਈਦ ਮੁੰਤਜ਼ੀਰ ਮੇਹਦੀ ਨੇ ਬਡਗਾਮ ਵਿਧਾਨ ਸਭਾ ਉਪ-ਚੋਣਾਂ ਵਿਚ 4479 ਵੋਟਾਂ ਦੇ ਫਰਕ ਨਾਲ... ਅਗਲੀ ਖ਼ਬਰ ਡੇਰਾਬੱਸੀ 'ਚ 9.95 ਕਰੋੜ ਰੁਪਏ ਦੀ ਨਕਲੀ ਤੇ ਬੰਦ ਕਰੰਸੀ ਬਰਾਮਦ