23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2025

ਦਿੱਲੀ ਕਾਰ ਧਮਾਕਾ : ਪੁਲਿਸ ਨੂੰ ਘਟਨਾ ਸਥਾਨ ਤੋਂ 9 ਐਮਐਮ ਕਾਰਤੂਸ ਬਰਾਮਦ

ਨਵੀਂ ਦਿੱਲੀ, 16 ਨਵੰਬਰ - ਲਾਲ ਕਿਲ੍ਹਾ ਕਾਰ ਧਮਾਕੇ ਦੇ ਮਾਮਲੇ ਵਿਚ ਦਿੱਲੀ ਪੁਲਿਸ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਘਟਨਾ ਸਥਾਨ ਤੋਂ ਬਰਾਮਦ ਕੀਤੇ ਗਏ ਤਿੰਨ ਕਾਰਤੂਸ, ਦੋ ਜ਼ਿੰਦਾ ਅਤੇ ਇਕ ਖਾਲੀ, 9ਐਮਐਮ ਕੈਲੀਬਰ...

ਅਜੀਤ ਡੈਸਕ 16-11-2025

ਨਵੀਂ ਦਿੱਲੀ, 16 ਨਵੰਬਰ - ਲਾਲ ਕਿਲ੍ਹਾ ਕਾਰ ਧਮਾਕੇ ਦੇ ਮਾਮਲੇ ਵਿਚ ਦਿੱਲੀ ਪੁਲਿਸ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਘਟਨਾ ਸਥਾਨ ਤੋਂ ਬਰਾਮਦ ਕੀਤੇ ਗਏ ਤਿੰਨ ਕਾਰਤੂਸ, ਦੋ ਜ਼ਿੰਦਾ ਅਤੇ ਇਕ ਖਾਲੀ, 9ਐਮਐਮ ਕੈਲੀਬਰ ਦੇ ਸਨ, ਜੋ ਇਕ ਅਜਿਹਾ ਹਥਿਆਰ ਹੈ ਜਿਸ ਦੀ ਨਾਗਰਿਕਾਂ ਲਈ ਮਨਾਹੀ ਹੈ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਾਰਤੂਸ ਬਰਾਮਦ ਹੋਣ ਦੇ ਬਾਵਜੂਦ, ਘਟਨਾ ਸਥਾਨ 'ਤੇ ਕੋਈ ਪਿਸਤੌਲ ਜਾਂ ਇਸਦਾ ਕੋਈ ਵੀ ਹਿੱਸਾ ਨਹੀਂ ਮਿਲਿਆ।"ਇਹ ਕਾਰਤੂਸ ਆਮ ਤੌਰ 'ਤੇ ਸਿਰਫ ਹਥਿਆਰਬੰਦ ਬਲਾਂ ਜਾਂ ਵਿਸ਼ੇਸ਼ ਇਜਾਜ਼ਤ ਵਾਲੇ ਲੋਕਾਂ ਕੋਲ ਹੁੰਦੇ ਹਨ," ਪੁਲਿਸ ਨੇ ਕਿਹਾ।ਸੂਤਰਾਂ ਅਨੁਸਾਰ, ਘਟਨਾ ਸਥਾਨ 'ਤੇ ਕੋਈ ਪਿਸਤੌਲ ਜਾਂ ਇਸਦਾ ਕੋਈ ਵੀ ਹਿੱਸਾ ਨਹੀਂ ਮਿਲਿਆ... ਭਾਵ ਕਾਰਤੂਸ ਮਿਲੇ ਹਨ, ਪਰ ਉਨ੍ਹਾਂ ਨੂੰ ਗੋਲੀਬਾਰੀ ਕਰਨ ਲਈ ਵਰਤਿਆ ਜਾਣ ਵਾਲਾ ਹਥਿਆਰ ਅਜੇ ਤੱਕ ਨਹੀਂ ਮਿਲਿਆ ਹੈ।ਅਧਿਕਾਰੀ ਨੇ ਕਿਹਾ ਕਿ ਉਹ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਕਾਰਤੂਸ ਉੱਥੇ ਕਿਵੇਂ ਆਏ, ਕੀ ਸ਼ੱਕੀ ਕੋਲ ਇਹ ਸਨ।

ਪਿਛਲੀ ਖ਼ਬਰ ਸੂਮੋ ਐਸਯੂਵੀ ਅਤੇ ਇਕ ਡੰਪਰ ਟਰੱਕ ਦੀ ਆਹਮੋ-ਸਾਹਮਣੇ ਟੱਕਰ ਵਿਚ 4 ਮੌਤਾਂ, 5 ਜ਼ਖ਼ਮੀ ਅਗਲੀ ਖ਼ਬਰ ਯਾਤਰੀਆਂ ਲਈ ਫਿਰ ਤੋਂ ਖੁੱਲ੍ਹੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਸਾਰੇ ਗੇਟ - ਡੀ.ਐਮ.ਆਰ.ਸੀ.