25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2025

ਪੰਜਾਬ ਪੁਲਿਸ ਵਾਇਰਲ ਵੀਡੀਓ ਮਾਮਲਾ: ਪੰਜਾਬ ਪੁਲਿਸ ਨੇ ਵੀਡੀਓ ਨੂੰ ਦੱਸਿਆ ਗਲਤ

ਚੰਡੀਗੜ੍ਹ, 18 ਨਵੰਬਰ- ਪੰਜਾਬ ਪੁਲਿਸ ਨੇ ਟਵੀਟ ਕਰ ਕਿਹਾ ਕਿ ਮੀਡੀਆ ਵਿਚ ਵਾਇਰਲ ਹੋ ਰਹੀ ਵੀਡੀਓ ਨੂੰ ਗਲਤ ਤਰੀਕੇ ਨਾਲ ਪੰਜਾਬ ਪੁਲਿਸ ਨਾਲ ਜੋੜਿਆ ਜਾ ਰਿਹਾ ਹੈ....

ਅਜੀਤ ਡੈਸਕ 18-11-2025

ਚੰਡੀਗੜ੍ਹ, 18 ਨਵੰਬਰ- ਪੰਜਾਬ ਪੁਲਿਸ ਨੇ ਟਵੀਟ ਕਰ ਕਿਹਾ ਕਿ ਮੀਡੀਆ ਵਿਚ ਵਾਇਰਲ ਹੋ ਰਹੀ ਵੀਡੀਓ ਨੂੰ ਗਲਤ ਤਰੀਕੇ ਨਾਲ ਪੰਜਾਬ ਪੁਲਿਸ ਨਾਲ ਜੋੜਿਆ ਜਾ ਰਿਹਾ ਹੈ ਅਤੇ ਇਹ ਪੰਜਾਬ ਵਿਚ ਰਿਕਾਰਡ ਨਹੀਂ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਵਾਇਰਲ ਵੀਡੀਓ ਵਿਚ ਦਿਖਾਈ ਦੇਣ ਵਾਲੀ ਵਰਦੀ ਪੰਜਾਬ ਪੁਲਿਸ ਦੁਆਰਾ ਨਹੀਂ ਵਰਤੀ ਜਾਂਦੀ।

ਇਹ ਝੂਠੀ ਅਤੇ ਤੱਥਾਂ ਤੋਂ ਬਿਨਾਂ ਗਲਤ ਖ਼ਬਰ ਹੈ। ਕਿਰਪਾ ਕਰਕੇ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਤੱਥਾਂ ਦੀ ਜਾਂਚ ਕੀਤੀ ਜਾਵੇ ਅਤੇ ਅਫਵਾਹਾਂ ਜਾਂ ਗਲਤ ਜਾਣਕਾਰੀ ਨਾ ਫੈਲਾਈ ਜਾਵੇ।
ਦੱਸ ਦੇਈਏ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਹੱਥਕੜੀ ਪਾਏ ਇਕ ਨੌਜਵਾਨ ਭੰਗੜਾ ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਕੁਝ ਸੁਰੱਖਿਆ ਕਰਮੀ ਉਸ ਨਾਲ ਖੜੇ ਦਿਖਾਈ ਦੇ ਰਹੇ ਹਨ।

ਪਿਛਲੀ ਖ਼ਬਰ ਸੀ.ਟੀ.ਯੂ. ਵਲੋਂ 85 ਬੱਸਾਂ ਨੂੰ ਕੰਡਮ ਕਰਾਰ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਨਸ਼ਾ ਮੁਕਤ ਭਾਰਤ ਅਭਿਆਨ ਦੀ 5ਵੀਂ ਵਰ੍ਹੇਗੰਢ ਮਨਾਈ