25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਮੋਟਰਸਾਈਕਲ ਤੇ ਬੱਸ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਪਿਓ-ਪੁੱਤਰ ਦੀ ਮੌਤ

ਕਪੂਰਥਲਾ, 19 ਨਵੰਬਰ (ਅਮਨਜੋਤ ਸਿੰਘ ਵਾਲੀਆ)-ਜਲੰਧਰ ਰੋਡ 'ਤੇ ਪੀਰ ਚੌਧਰੀ ਮੋੜ ਨੇੜੇ ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿਚ ਪਿਓ-ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...

ਅਜੀਤ ਡੈਸਕ 19-11-2025

ਕਪੂਰਥਲਾ, 19 ਨਵੰਬਰ (ਅਮਨਜੋਤ ਸਿੰਘ ਵਾਲੀਆ)-ਜਲੰਧਰ ਰੋਡ 'ਤੇ ਪੀਰ ਚੌਧਰੀ ਮੋੜ ਨੇੜੇ ਬੱਸ ਤੇ ਮੋਟਰਸਾਈਕਲ ਦੀ ਟੱਕਰ ਵਿਚ ਪਿਓ-ਪੁੱਤ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾ. ਸ਼ੈਲਜਾ ਨੇ ਦੱਸਿਆ ਕਿ ਜਲੰਧਰ ਰੋਡ ’ਤੇ ਹੋਏ ਸੜਕ ਹਾਦਸੇ ਵਿਚ 2 ਜ਼ਖ਼ਮੀਆਂ ਨੂੰ ਰਾਹਗੀਰ ਲੈ ਕੇ ਆਏ ਸਨ ਜਦੋਂ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ |

ਮ੍ਰਿਤਕ ਵਿਅਕਤੀਆਂ ਕੋਲੋਂ ਬਰਾਮਦ ਹੋਈ ਦਵਾਈ ਦੀ ਪਰਚੀ ਤੇ ਸ਼ਨਾਖ਼ਤੀ ਕਾਰਡ ਤੋਂ ਦੋਵਾਂ ਦੀ ਪਹਿਚਾਣ ਸਵਰਨ ਸਿੰਘ ਤੇ ਅਮਨਦੀਪ ਸਿੰਘ ਵਾਸੀਆਨ ਸਿੱਧਵਾਂ ਦੋਨਾਂ ਵਜੋਂ ਹੋਈ ਜੋ ਕਿ ਦੋਵੇਂ ਪਿਓ-ਪੁੱਤਰ ਹਨ | ਜੋ ਕਿ ਅੱਜ ਦੇਰ ਸ਼ਾਮ ਸ਼ਹਿਰ ਤੋਂ ਮੋਟਰਸਾਈਕਲ 'ਤੇ ਦਵਾਈ ਲੈਣ ਆ ਰਹੇ ਸਨ ਤਾਂ ਬੱਸ ਦੀ ਟੱਕਰ ਵਿਚ ਦੋਵਾਂ ਦੀ ਮੌਤ ਹੋ ਗਈ | ਇਸ ਸੰਬੰਧੀ ਥਾਣਾ ਸਿਟੀ ਪੁਲਿਸ ਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ |

ਪਿਛਲੀ ਖ਼ਬਰ ਇਸਰੋ ਨੇ ਸਪੇਸ ਵਿਚ ਹਾਸਲ ਕੀਤਾ ਸ਼ਲਾਘਯੋਗ ਮੁਕਾਮ : ਸਾਕੂ ਤਸੁਨੇਤਾ ਅਗਲੀ ਖ਼ਬਰ ਅਜੀਤ ਡੋਵਾਲ ਕੋਲੰਬੋ ਸੁਰੱਖਿਆ ਸੰਮੇਲਨ ਲਈ ਆਪਣੇ ਹਮਰੁਤਬਾ ਦੀ ਕਰਨਗੇ ਮੇਜ਼ਬਾਨੀ