26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਆਰ.ਐਸ.ਐਸ. ਨੇਤਾ ਨਵੀਨ ਅਰੋੜਾ ਹੱਤਿਆ ਦੇ ਮਾਸਟਰਮਾਈਂਡ ਜਤਿਨ ਕਾਲੀ ਦਾ ਪੁਲਿਸ ਵਲੋਂ ਐਨਕਾਊਂਟਰ

ਫਿਰੋਜ਼ਪੁਰ, 20 ਨਵੰਬਰ (ਗੁਰਿੰਦਰ ਸਿੰਘ)-ਫਿਰੋਜ਼ਪੁਰ ਪੁਲਿਸ ਨੇ ਆਰ.ਐਸ.ਐਸ. ਆਗੂ ਨਵੀਨ ਅਰੋੜਾ ਦੇ ਕਤਲ ਮਾਮਲੇ ਵਿਚ ਲੋੜੀਂਦੇ ਮਾਸਟਰਮਾਈਂਡ ਜਤਿਨ ਕਾਲੀ ਨੂੰ ਐਨਕਾਊਂਟਰ ਤੋਂ ਬਾਅਦ...

ਅਜੀਤ ਡੈਸਕ 20-11-2025

ਫਿਰੋਜ਼ਪੁਰ, 20 ਨਵੰਬਰ (ਗੁਰਿੰਦਰ ਸਿੰਘ)-ਫਿਰੋਜ਼ਪੁਰ ਪੁਲਿਸ ਨੇ ਆਰ.ਐਸ.ਐਸ. ਆਗੂ ਨਵੀਨ ਅਰੋੜਾ ਦੇ ਕਤਲ ਮਾਮਲੇ ਵਿਚ ਲੋੜੀਂਦੇ ਮਾਸਟਰਮਾਈਂਡ ਜਤਿਨ ਕਾਲੀ ਨੂੰ ਐਨਕਾਊਂਟਰ ਤੋਂ ਬਾਅਦ ਕਾਬੂ ਕਰ ਲਿਆ ਹੈ। ਐੱਸ.ਐੱਸ.ਪੀ. ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਤਿਨ ਕਾਲੀ ਹੀ ਉਹ ਮੁੱਖ ਸਜਿਸ਼ਕਾਰ ਸੀ, ਜਿਸ ਨੇ ਨਵੀਨ ਕੁਮਾਰ ਦੀ ਹੱਤਿਆ ਨੂੰ ਅੰਜ਼ਾਮ ਦੇਣ ਦੀ ਯੋਜਨਾ ਬਣਾਈ ਸੀ। ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਘੇਰਾਬੰਦੀ ਕੀਤੀ ਹੋਈ ਸੀ, ਤਾਂ ਮੱਲਾਂਵਾਲਾ ਰੋਡ 'ਤੇ ਪਿੰਡ ਸੋਢੇ ਵਾਲਾ ਨਜ਼ਦੀਕ ਜਤਿਨ ਵਲੋਂ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਦੌਰਾਨ ਮੁਠਭੇੜ ਵਿਚ ਜ਼ਖ਼ਮੀ ਹੋਏ ਜਤਿਨ ਕਾਲੀ ਨੂੰ ਕਾਬੂ ਕਰਕੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਤਿਨ ਕੋਲੋਂ ਮੌਕੇ 'ਤੇ 32 ਬੋਰ ਦਾ ਇਕ ਪਿਸਤੌਲ ਤੇ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਿਸ ਨੇ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।

ਪਿਛਲੀ ਖ਼ਬਰ ਅੰਮ੍ਰਿਤਸਰ ’ਚ ਪੁਲਿਸ ਮੁਕਾਬਲੇ ’ਚ ਨੌਜਵਾਨ ਹਲਾਕ ਅਗਲੀ ਖ਼ਬਰ ⭐ਮਾਣਕ-ਮੋਤੀ⭐