30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ

ਕਪੂਰਥਲਾ, 21 ਨਵੰਬਰ (ਅਮਨਜੋਤ ਸਿੰਘ ਵਾਲੀਆ)-ਅਡਣਾਂਵਾਲੀ ਅੱਡੇ ਵਿਖੇ ਪੈਦਲ ਜਾ ਰਹੇ ਇਕ ਬਜ਼ੁਰਗ ਨੂੰ ਇਕ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ...

ਅਜੀਤ ਡੈਸਕ 21-11-2025

ਕਪੂਰਥਲਾ, 21 ਨਵੰਬਰ (ਅਮਨਜੋਤ ਸਿੰਘ ਵਾਲੀਆ)-ਅਡਣਾਂਵਾਲੀ ਅੱਡੇ ਵਿਖੇ ਪੈਦਲ ਜਾ ਰਹੇ ਇਕ ਬਜ਼ੁਰਗ ਨੂੰ ਇਕ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ |

ਇਸ ਸਬੰਧੀ ਜਾਣਕਾਰੀ ਦਿੰਦਿਆਂ ਨਰੇਸ਼ ਮਾਹਤੋ ਨੇ ਦੱਸਿਆ ਕਿ ਉਸ ਦਾ ਚਾਚਾ ਸਤਨ ਮਾਹਤੋ ਪੁੱਤਰ ਸ਼ੰਭੂ ਮਾਹਤੋ ਜੋ ਕਿ ਅਡਣਾਂਵਾਲੀ ਅੱਡੇ ਤੋਂ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ ਵਿਚ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਵਿਅਕਤੀ ਜ਼ਖ਼ਮੀ ਹੋ ਗਈ, ਜਿਨ੍ਹਾਂ ਨੂੰ ਰਾਹਗੀਰਾਂ ਨੇ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਅਤੇ ਇਲਾਜ ਦੌਰਾਨ ਪੈਦਲ ਜਾ ਰਹੇ ਵਿਅਕਤੀ ਸਤਨ ਮਾਹਤੋ ਦੀ ਮੌਤ ਹੋ ਗਈ |

ਡਿਊਟੀ ਡਾਕਟਰ ਕਰਨ ਨੇ ਦੱਸਿਆ ਕਿ ਮਿ੍ਤਕ ਵਿਅਕਤੀ ਲਾਸ਼ ਨੂੰ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਹੈ | ਇਸ ਸਬੰਧੀ ਥਾਣਾ ਫੱਤੂਢੀਂਗਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮੋਟਰਸਾਈਕਲ ਸਵਾਰ ਜ਼ਖ਼ਮੀ ਵਿਅਕਤੀ ਹਸਪਤਾਲ ਵਿਚੋਂ ਫ਼ਰਾਰ ਹੋ ਗਿਆ |

 

ਪਿਛਲੀ ਖ਼ਬਰ ਹਿਮਾਚਲ ਦਾ ਰਹਿਣ ਵਾਲਾ ਸੀ ਦੁਬਈ ਏਅਰ ਸ਼ੋਅ ਦੌਰਾਨ ਸ਼ਹੀਦ ਹੋਇਆ ਜਵਾਨ ਅਗਲੀ ਖ਼ਬਰ ਨਵੇਂ ਲੇਬਰ ਕੋਡ ਕਿਰਤ ਕਾਨੂੰਨਾਂ ਦੇ ਇਤਿਹਾਸ 'ਚ ਸਭ ਤੋਂ ਵੱਡੇ ਸੁਧਾਰ: ਅਮਿਤ ਸ਼ਾਹ