01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਪਿੰਡ ਬਾਗੜੀਆਂ ਤੋਂ ਕਮਾਦ ਦੇ ਖੇਤਾਂ 'ਚੋਂ ਮਿਲੀ

ਭੁਲੱਥ, 22 ਨਵੰਬਰ( ਮੇਹਰ ਚੰਦ ਸਿੱਧੂ ) ਇਥੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਅਕਾਲਾ ਵਸਨੀਕ ਐਡੀਸਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ...

ਅਜੀਤ ਡੈਸਕ 22-11-2025

ਭੁਲੱਥ, 22 ਨਵੰਬਰ ( ਮੇਹਰ ਚੰਦ ਸਿੱਧੂ )- ਇਥੋਂ ਥੋੜ੍ਹਾ ਦੂਰੀ ਉਤੇ ਪੈਂਦੇ ਪਿੰਡ ਅਕਾਲਾ ਵਸਨੀਕ ਐਡੀਸਨ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਲੜਕਾ ਅੰਸ਼ (17 ਸਾਲ) ਦੋ ਦਿਨਾਂ ਤੋਂ ਘਰੋਂ ਲਾਪਤਾ ਸੀ, ਜਿਸ ਦੀ ਲਾਪਤਾ ਦੀ ਇਤਲਾਹ ਥਾਣਾ ਭੁਲੱਥ ਵਿਖੇ ਦਿੱਤੀ ਗਈ ਸੀ, ਅੱਜ ਦੇਰ ਸ਼ਾਮ ਉਸ ਦੀ ਲਾਸ਼ ਖੂਨ ਨਾਲ ਲੱਥ-ਪੱਥ ਹੋਈ ਪਿੰਡ ਬਾਗੜੀਆਂ ਦੇ ਕਮਾਦ ਦੇ ਖੇਤਾਂ ਵਿਚੋਂ ਮਿਲੀ ਹੈ।

ਜਦੋਂ ਇਸ ਸੰਬੰਧੀ ਥਾਣਾ ਭੁਲੱਥ ਪੁਲੀਸ ਨੂੰ ਪਤਾ ਲੱਗਾ ਤਾਂ ਮੌਕੇ ਉਤੇ ਪਹੁੰਚ ਕੇ ਐਸਐਚਓ ਰਣਜੀਤ ਸਿੰਘ ਵਲੋਂ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ। ਗੱਲਬਾਤ ਕਰਦਿਆਂ ਐਸ. ਐਚ. ਓ. ਨੇ ਕਿਹਾ ਕਿ ਇਸ ਉਤੇ ਕਤਲ ਦੇ ਕਾਰਨਾਂ ਦਾ ਪਤਾ ਲਗਾ ਕੇ ਦੋਸ਼ੀ ਬਹੁਤ ਜਲਦ ਗ੍ਰਿਫਤਾਰ ਕੀਤੇ ਜਾਣਗੇ।
 

ਪਿਛਲੀ ਖ਼ਬਰ ਤੇਜ਼ ਰਫਤਾਰ ਗੱਡੀ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਚਾਚੀ-ਭਤੀਜੇ ਦੀ ਮੌਤ ਅਗਲੀ ਖ਼ਬਰ ਬੀਐਸਐਫ ਅਤੇ ਪੰਜਾਬ ਪੁਲਿਸ ਵਲੋਂ ਸਾਂਝੇ ਆਪਰੇਸ਼ਨ ਤਹਿਤ 4 ਕਿਲੋ ਹੈਰੋਇਨ ਬਰਾਮਦ