08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਨਵਾਂ ਭਾਰਤ ਨਾ ਤਾਂ ਡਰਦਾ ਹੈ ਤੇ ਨਾ ਹੀ ਝੁਕਦਾ ਹੈ-ਪ੍ਰਧਾਨ ਮੰਤਰੀ ਮੋਦੀ

ਕੁਰੂਕਸ਼ੇਤਰ (ਹਰਿਆਣਾ) 25 ਨਵੰਬਰ (ਏਐਨਆਈ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਫੌਜੀ ਕਾਰਵਾਈ...

ਅਜੀਤ ਡੈਸਕ 25-11-2025

ਕੁਰੂਕਸ਼ੇਤਰ (ਹਰਿਆਣਾ) 25 ਨਵੰਬਰ (ਏਐਨਆਈ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਫੌਜੀ ਕਾਰਵਾਈ, ਆਪ੍ਰੇਸ਼ਨ ਸਿੰਦੂਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ "ਨਵਾਂ ਭਾਰਤ ਨਾ ਤਾਂ ਅੱਤਵਾਦ ਤੋਂ ਡਰਦਾ ਹੈ ਅਤੇ ਨਾ ਹੀ ਅੱਤਵਾਦ ਅੱਗੇ ਝੁਕਦਾ ਹੈ।"
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਭਾਵੇਂ ਸ਼ਾਂਤੀ ਚਾਹੁੰਦਾ ਹੈ ਪਰ ਇਹ ਆਪਣੀ ਸੁਰੱਖਿਆ ਨਾਲ "ਸਮਝੌਤਾ ਨਹੀਂ" ਕਰੇਗਾ। ਆਪ੍ਰੇਸ਼ਨ ਸਿੰਦੂਰ ਨੂੰ ਅੱਤਵਾਦ ਵਿਰੁੱਧ ਦੇਸ਼ ਦੇ ਰੁਖ ਨੂੰ ਦਰਸਾਉਂਦੀ ਇਕ ਪ੍ਰਮੁੱਖ ਉਦਾਹਰਣ ਵਜੋਂ ਦਰਸਾਇਆ ਗਿਆ ਹੈ।
ਕੁਰੂਕਸ਼ੇਤਰ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ 350ਵੇਂ ਸ਼ਹੀਦੀ ਦਿਵਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅਸੀਂ ਦੁਨੀਆ ਨਾਲ ਭਾਈਚਾਰੇ ਦੀ ਗੱਲ ਕਰਦੇ ਹਾਂ ਅਤੇ ਆਪਣੀਆਂ ਸਰਹੱਦਾਂ ਦੀ ਰੱਖਿਆ ਵੀ ਕਰਦੇ ਹਾਂ। ਅਸੀਂ ਸ਼ਾਂਤੀ ਚਾਹੁੰਦੇ ਹਾਂ, ਪਰ ਅਸੀਂ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਦੇ। ਪੂਰੀ ਦੁਨੀਆ ਨੇ ਦੇਖਿਆ ਹੈ ਕਿ ਨਵਾਂ ਭਾਰਤ ਨਾ ਤਾਂ ਡਰਦਾ ਹੈ, ਨਾ ਹੀ ਰੁਕਦਾ ਹੈ ਤੇ ਨਾ ਹੀ ਅੱਤਵਾਦ ਅੱਗੇ ਝੁਕਦਾ ਹੈ। ਅੱਜ ਦਾ ਭਾਰਤ ਪੂਰੀ ਤਾਕਤ, ਹਿੰਮਤ ਅਤੇ ਸਪੱਸ਼ਟਤਾ ਨਾਲ ਅੱਗੇ ਵਧ ਰਿਹਾ ਹੈ।"

ਪਿਛਲੀ ਖ਼ਬਰ ਸਾਨੂੰ ਆਪਣੇ ਰੱਖਿਆ ਉਪਕਰਨਾਂ ਲਈ ਵਿਦੇਸ਼ਾਂ 'ਤੇ ਨਿਰਭਰਤਾ ਘਟਾਉਣੀ ਪਵੇਗੀ: ਰਾਜਨਾਥ ਸਿੰਘ ਅਗਲੀ ਖ਼ਬਰ ਡਰੱਗ ਕੇਸ ਵਿਚ ਅਦਾਕਾਰਾ ਸ਼ਰਧਾ ਕਪੂਰ ਦੇ ਭਰਾ ਤੋਂ 5 ਘੰਟੇ ਪੁੱਛਗਿੱਛ