01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2025

ਡੀ.ਸੀ. ਨੂੰ ਮੰਗ ਪੱਤਰ ਦੇਣ ਜਾ ਰਹੇ ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ

ਕਰਨਾਲ, 29 ਨਵੰਬਰ (ਗੁਰਮੀਤ ਸਿੰਘ ਸੱਗੂ)-ਯੂਥ ਕਾਂਗਰਸ ਨੇ ਵੋਟ ਚੋਰੀ ਦੇ ਮਸਲੇ ‘ਤੇ ਸੂਬਾ ਪੱਧਰ ਦਾ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਪੁਲਿਸ ਤੇ ਕਾਂਗਰਸੀ ਵਰਕਰਾਂ ਵਿਚ ਝੜਪ ਹੋ ਗਈ। ਕਾਂਗਰਸ ਸਮਰੱਥਕ...

ਅਜੀਤ ਡੈਸਕ 29-11-2025

ਕਰਨਾਲ, 29 ਨਵੰਬਰ (ਗੁਰਮੀਤ ਸਿੰਘ ਸੱਗੂ)-ਯੂਥ ਕਾਂਗਰਸ ਨੇ ਵੋਟ ਚੋਰੀ ਦੇ ਮਸਲੇ ‘ਤੇ ਸੂਬਾ ਪੱਧਰ ਦਾ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਪੁਲਿਸ ਤੇ ਕਾਂਗਰਸੀ ਵਰਕਰਾਂ ਵਿਚ ਝੜਪ ਹੋ ਗਈ। ਕਾਂਗਰਸ ਸਮਰੱਥਕ ਜ਼ਿਲ੍ਹਾ ਸਕਤਰੇਤ ਵਿਚ ਡੀਸੀ ਨੂੰ ਮੰਗ ਪੱਤਰ ਦੇਣ ਜਾ ਰਹੇ ਸਨ, ਪਰ ਉਸ ਵੇਲੇ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ। ਜਿਸ ਕਰਕੇ ਪੁਲਿਸ ਅਤੇ ਕਾਂਗਰਸ ਸਮਰਥਕਾਂ ਵਿਚ ਝੜਪ ਹੋ ਗਈ। ਪ੍ਰਦਰਸ਼ਨ ਲਈ ਕਾਂਗਰਸ ਵਰਕਰ ਪਾਠਕ ਹਸਪਤਾਲ ਦੇ ਨੇੜੇ, ਫੁਹਾਰਾ ਪਾਰਕ ਸੈਕਟਰ-12 ਕੋਲ ਇਕੱਠੇ ਹੋਏ।

ਇਸ ਮੌਕੇ ਪਹੁੰਚੇ ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਊਧੇ ਚਿਬ ਨੇ ਸਰਕਾਰ 'ਤੇ ਤੇਜ਼ ਹਮਲੇ ਕੀਤੇ ਅਤੇ ਮੌਜੂਦਾ ਸਰਕਾਰ ਨੂੰ “ਵੋਟ ਚੋਰ ਸਰਕਾਰ” ਕਹਿ ਕੇ ਦੋਸ਼ ਲਗਾਏ। ਕਾਂਗਰਸ ਵਰਕਰਾਂ ਨੇ ਦੋਸ਼ ਲਾਇਆ ਕਿ ਉਹ ਮੰਗ ਪੱਤਰ ਦੇਣ ਲਈ ਡੀ. ਸੀ. ਨੂੰ ਮਿਲਣ ਜਾ ਰਹੇ ਸਨ ਪਰ ਪੁਲਿਸ ਨੇ ਰਾਹ ਵਿਚ ਹੀ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਨੇ ਪੁਲਿਸ ਨੂੰ ਬੇਨਤੀ ਵੀ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਅਤੇ ਲਾਠੀਚਾਰਜ ਨਾਲ ਰੋਕਣ ਦੀ ਕੋਸ਼ਿਸ਼ ਕੀਤੀ।

ਪਿਛਲੀ ਖ਼ਬਰ ਕੰਚਨਪ੍ਰੀਤ ਨੂੰ ਪੇਸ਼ੀ ਲਈ ਅਦਾਲਤ 'ਚ ਲਿਆਂਦਾ ਅਗਲੀ ਖ਼ਬਰ ਚੱਕਰਵਾਤ ਡਿਟਵਾ : ਸ਼੍ਰੀਲੰਕਾ 'ਚ ਮਰਨ ਵਾਲਿਆਂ ਦੀ ਗਿਣਤੀ 123 ਤੱਕ ਪਹੁੰਚੀ, 130 ਹਾਲੇ ਵੀ ਲਾਪਤਾ