27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਆਪ ਆਗੂ ਰਣਬੀਰ ਸਿੰਘ ਧਾਲੀਵਾਲ ਨੇ ਕੰਗਣਾਂ ਬੇਟ ਜ਼ੋਨ ਤੋਂ ਨਾਮਜ਼ਦਗੀ ਪੇਪਰ ਦਾਖਲ ਕਰਾਏ

ਬਲਾਚੌਰ, 4 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਬੀਰ ਸਿੰਘ ਧਾਲੀਵਾਲ ਨੇ ਕੰਗਣਾਂ ਬੇਟ ਜ਼ੋਨ ਤੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਾਏ...

ਅਜੀਤ ਡੈਸਕ 04-12-2025

ਬਲਾਚੌਰ, 4 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਬੀਰ ਸਿੰਘ ਧਾਲੀਵਾਲ ਨੇ ਕੰਗਣਾਂ ਬੇਟ ਜ਼ੋਨ ਤੋਂ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਾਏ। ਚੋਣਕਾਰ ਅਫਸਰ /ਐਸ. ਡੀ. ਐਮ. ਬਲਾਚੌਰ ਕ੍ਰਿਤਕਾ ਗੋਇਲ ਕੋਲ ਨਾਮਜ਼ਦਗੀ ਪੇਪਰ ਦਾਖਲ ਕਰਾਉਣ ਸਮੇ ਉਨ੍ਹਾਂ ਨਾਲ ਸੀਨੀਅਰ ਆਗੂ ਅਸ਼ੋਕ ਕਟਾਰੀਆ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਹਾਜ਼ਰ ਸਨ।

ਜਿਕਰਯੋਗ ਹੈ ਕਿ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਅੱਜ ਨਾਮਜ਼ਦਗੀ ਪੇਪਰ ਦਾਖਲ ਕਰਾਉਣ ਦੇ ਅੰਤਿਮ ਦਿਨ ਜਿਲ੍ਹਾ ਪ੍ਰੀਸ਼ਦ ਦੇ ਤਿੰਨ ਜ਼ੋਨਾਂ ਲਈ ਕੁੱਲ 15 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖਲ ਕਰਾਏ। ਉਪ ਮੰਡਲ ਮੈਜਿਸਟਰੇਟ ਕਮ ਰਿਟਰਨਿੰਗ ਅਫਸਰ ਕ੍ਰਿਤਕਾ ਗੋਇਲ ਨੇ ਦੱਸਿਆ ਕਿ ਜਿਲ੍ਹਾ ਪ੍ਰੀਸ਼ਦ ਜ਼ੋਨ ਰੱਤੇਵਾਲ ਤੋਂ 5, ਗੜੀ ਕਾਨੂੰਗੋਆਂ ਜ਼ੋਨ ਤੋਂ 5 ਅਤੇ ਪੋਜੇਵਾਲ ਜ਼ੋਨ ਤੋਂ 7 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖਲ ਕਰਾਏ। ਇਸੇ ਤਰ੍ਹਾਂ ਬਲਾਕ ਸੰਮਤੀ ਬਲਾਚੌਰ ਦੇ 17 ਜ਼ੋਨਾਂ ਲਈ 64 ਉਮੀਦਵਾਰਾਂ ਨੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ।

 

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ 46 ਤੇ ਪੰਚਾਇਤ ਸੰਮਤੀਆਂ ਲਈ 146 ਨਾਮਜ਼ਦਗੀਆਂ ਦਾਖ਼ਲ- ਜ਼ਿਲ੍ਹਾ ਚੋਣ ਅਫ਼ਸਰ ਅਗਲੀ ਖ਼ਬਰ ਭਾਰਤ-ਰੂਸ ਦੀ ਦੋਸਤੀ ਜ਼ਿੰਦਾਬਾਦ- ਪ੍ਰਧਾਨ ਮੰਤਰੀ ਮੋਦੀ