25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਅੰਮ੍ਰਿਤਸਰ ਦੇ ਹਵਾਈ ਅੱਡਾ ਰਾਜਾਸਾਂਸੀ 'ਤੇ ਅਜੇ ਵੀ ਯਾਤਰੀ ਹੋ ਰਹੇ ਨੇ ਖੱਜਲ-ਖੁਆਰ

ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ) ਅੰਮਿ੍ਤਸਰ ਹਵਾਈ ਅੱਡੇ ਤੇ ਇੰਡੀਗੋ ਦੀਆਂ ਉਡਾਣਾਂ ਪ੍ਰਭਾਵਿਤ ਹੋਣ ਕਰਕੇ ਦੁਪਹਿਰ ਵੇਲੇ ਮੁੜ ਸੱਦੇ ਹੋਏ ਯਾਤਰੀ ਭਾਰੀ ਖੱਜਲ ਹੋ ਰਹੇ ਹਨ...

ਅਜੀਤ ਡੈਸਕ 05-12-2025

ਰਾਜਾਸਾਂਸੀ, 5 ਦਸੰਬਰ (ਹਰਦੀਪ ਸਿੰਘ ਖੀਵਾ) ਅੰਮਿ੍ਤਸਰ ਹਵਾਈ ਅੱਡੇ ਤੇ ਇੰਡੀਗੋ ਦੀਆਂ ਉਡਾਣਾਂ ਪ੍ਰਭਾਵਿਤ ਹੋਣ ਕਰਕੇ ਦੁਪਹਿਰ ਵੇਲੇ ਮੁੜ ਸੱਦੇ ਹੋਏ ਯਾਤਰੀ ਭਾਰੀ ਖੱਜਲ ਹੋ ਰਹੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨਾਂ ਦਿਨਾਂ ਤੋਂ ਚੱਕਰ ਕੱਟ ਰਹੇ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਸਾਨੂੰ 21 ਘੰਟੇ ਲਗਾਤਾਰ ਹਵਾਈ ਅੱਡੇ ਦੇ ਅੰਦਰ ਡੱਕ ਕੇ ਰੱਖਿਆ ਗਿਆ ਸੀ, ਤੇ ਫਿਰ ਰਾਤ ਇਕ ਹੋਟਲ ਵਿਚ ਠਹਿਰਾਅ ਦਿੱਤਾ ਗਿਆ ਸੀ ਤੇ ਅੱਜ ਸਵੇਰੇ 7 ਵਜੇ ਹਵਾਈ ਅੱਡੇ ਆਉਣ ਲਈ ਕਿਹਾ ਕਿ ਤੇ ਮੁੜ ਦੋਬਾਰਾ ਟਿਕਟ ਦਿੱਤੀ ਗਈ ਸੀ, ਉਹ ਵੀ ਉਡਾਣ ਰੱਦ ਹੋ ਗਈ ਹੈ।

ਪਿਛਲੀ ਖ਼ਬਰ ਰੇਲ ਰੋਕੋ ਅੰਦੋਲਨ : ਪ੍ਰਧਾਨ ਪਰਮਜੀਤ ਭੁੱਲਾ ਸਣੇ ਦੋ ਦਰਜਨ ਕਿਸਾਨ ਹਿਰਾਸਤ 'ਚ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਗੁਰੂ ਨਾਨਕ ਦਰਬਾਰ ਝਾਡੇ ਵਿਖੇ ਨਤਮਸਤਕ