24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਰਤ-ਰੂਸ ਦੀ ਭਾਈਵਾਲੀ ਸਿਰਫ ਸਾਡੀਆਂ ਜ਼ਰੂਰਤਾਂ ਹੀ ਪੂਰੀਆਂ ਨਹੀਂ ਕਰੇਗੀ, ਸਗੋਂ ਵਿਕਾਸ 'ਚ ਵੀ ਯੋਗਦਾਨ ਪਾਵੇਗੀ- ਮੋਦੀ

ਨਵੀਂ ਦਿੱਲੀ, 5 ਦਸੰਬਰ (ਏ.ਐਨ.ਆਈ.)- ਨਵੀਂ ਦਿੱਲੀ ਵਿਚ ਭਾਰਤ-ਰੂਸ ਵਪਾਰ ਫੋਰਮ ਵਿਚ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ,"ਭਾਰਤ ਅੱਜ ਕਿਫਾਇਤੀ, ਕੁਸ਼ਲ ਈਵੀ, ਦੋਪਹੀਆ ਵਾਹਨ ਅਤੇ ਸੀਐਨਜੀ ਗਤੀਸ਼ੀਲਤਾ...

ਅਜੀਤ ਡੈਸਕ 05-12-2025

ਨਵੀਂ ਦਿੱਲੀ, 5 ਦਸੰਬਰ (ਏ.ਐਨ.ਆਈ.)- ਨਵੀਂ ਦਿੱਲੀ ਵਿਚ ਭਾਰਤ-ਰੂਸ ਦੋ ਦਿਨਾ ਬਿਜ਼ਨੈੱਸ ਸਮਿਟ ਚੱਲ ਰਿਹਾ ਹੈ, ਜਿਸ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਭਾਰਤ ਦੇ ਦੋ ਦਿਨਾਂ ਦੌਰੇ ਉਤੇ ਹਨ।
ਇਸ ਮੌਕੇ ਭਾਰਤ-ਰੂਸ ਵਪਾਰ ਫੋਰਮ ਵਿਚ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਭਾਰਤ ਅੱਜ ਕਿਫਾਇਤੀ, ਕੁਸ਼ਲ ਈਵੀ, ਦੋਪਹੀਆ ਵਾਹਨ ਅਤੇ ਸੀਐਨਜੀ ਗਤੀਸ਼ੀਲਤਾ ਹੱਲਾਂ ਵਿਚ ਇਕ ਵਿਸ਼ਵ ਨੇਤਾ ਹੈ।

ਰੂਸ ਉੱਨਤ ਸਮੱਗਰੀ ਦਾ ਇਕ ਪ੍ਰਮੁੱਖ ਉਤਪਾਦਕ ਹੈ। ਇਕੱਠੇ, ਅਸੀਂ ਈਵੀ ਨਿਰਮਾਣ, ਆਟੋਮੋਟਿਵ ਕੰਪੋਨੈਂਟਸ ਅਤੇ ਗਤੀਸ਼ੀਲਤਾ ਤਕਨਾਲੋਜੀ ਵਿਚ ਭਾਈਵਾਲੀ ਕਰ ਸਕਦੇ ਹਾਂ। ਇਹ ਭਾਈਵਾਲੀ ਨਾ ਸਿਰਫ਼ ਸਾਨੂੰ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਮਦਦ ਕਰੇਗੀ, ਸਗੋਂ ਗਲੋਬਲ ਦੱਖਣ, ਖਾਸ ਕਰਕੇ ਅਫਰੀਕਾ ਦੇ ਵਿਕਾਸ ਵਿਚ ਵੀ ਯੋਗਦਾਨ ਪਾਵੇਗੀ।"

 

ਪਿਛਲੀ ਖ਼ਬਰ ਜਲੰਧਰ 'ਚ ਦਰਦਨਾਕ ਹਾਦਸਾ, ਤੀਜੀ ਮੰਜਿਲ ਤੋਂ ਡਿਗ ਕੇ ਦੋ ਮਜ਼ਦੂਰਾਂ ਦੀ ਮੌਤ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਪੰਜਾਬ ਸਰਕਾਰ ਪੁਲਿਸ ਰਾਹੀਂ ਲੋਕਤੰਤਰ ਦਾ ਘਾਣ ਕਰਨ 'ਤੇ ਉਤਾਰੂ- ਸੁਖਬੀਰ ਸਿ...